ਅਲਾਸਕਾ, ਸੁਨਾਮੀ ਦੀ ਚਿਤਾਵਨੀ ਜਾਰੀ

Home » Blog » ਅਲਾਸਕਾ, ਸੁਨਾਮੀ ਦੀ ਚਿਤਾਵਨੀ ਜਾਰੀ
ਅਲਾਸਕਾ, ਸੁਨਾਮੀ ਦੀ ਚਿਤਾਵਨੀ ਜਾਰੀ

ਪੇਰੀਵਿਲੇ/ਅਮਰੀਕਾ / ਅਲਾਸਕਾ ਟਾਪੂ ’ਤੇ 8.2 ਦੀ ਤੀਬਰਤਾ ਦੇ ਭੂਚਾਲ ਦੇ ਬਾਅਦ ਅਮਰੀਕਾ ਦੇ ਸੂਬੇ ਹਵਾਈ ਵਿਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

‘ਹੋਨੋਲੂਲੂ ਸਟਾਰ ਐਡਵਰਟਾਈਜ਼ਰ’ ਮੁਤਾਬਕ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ (ਪੀ.ਟੀ.ਡਬਲਯੂ.ਸੀ.) ਨੇ ਭੂਚਾਲ ਦੀ ਤੀਬਰਤਾ 8.1 ਦੱਸਦੇ ਹੋਏ ਕਿਹਾ ਕਿ, ‘ਹਵਾਈ ਵਿਚ ਸੁਨਾਮੀ ਦੇ ਖ਼ਤਰੇ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।’ ਉਥੇ ਹੀ ‘ਯੂ.ਐਸ. ਜਿਓਲਾਜੀਕਲ ਸਰਵੇ’ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 8.2 ਸੀ ਅਤੇ ਅਲਾਸਕਾ ਦੇ ਪੇਰੀਵਿਲੇ ਤੋਂ 56 ਮੀਲ (91 ਕਿਲੋਮੀਟਰ) ਪੂਰਬੀ-ਦੱਖਣੀ ਪੂਰਬ ਵਿਚ ਇਸ ਦਾ ਕੇਂਦਰ ਸੀ। ਪੀ.ਟੀ.ਡਬਲਯੂ.ਸੀ. ਨੇ ਕਿਹਾ, ‘ਸਾਰੀ ਮੌਜੂਦਾ ਜਾਣਕਾਰੀ ਦੇ ਆਧਾਰ ’ਤੇ ਇਸ ਭੂਚਾਲ ਨਾਲ ਸੁਨਾਮੀ ਆਉਣ ਦਾ ਖ਼ਦਸ਼ਾ ਹੈ ਅਤੇ ਇਹ ਉਸ ਦੇ ਕੇਂਦਰ ਤੋਂ ਦੂਰ ਤੱਟੀ ਖੇਤਰਾਂ ਲਈ ਵੀ ਵਿਨਾਸ਼ਕਾਰੀ ਹੋ ਸਕਦਾ ਹੈ।’ ਸ਼ੁਰੂਆਤੀ ਭੂਚਾਲ ਦੇ ਅੰਕੜਿਆਂ ਦੇ ਆਧਾਰ ’ਤੇ ਭੂਚਾਲ ਦੇ ਕੇਂਦਰ ਦੇ ਖੇਤਰ ਵਿਚ ਲੱਗਭਗ ਸਾਰਿਆਂ ਨੇ ਵਿਆਪਕ ਰੂਪ ਨਾਲ ਭੂਚਾਲ ਮਹਿਸੂਸ ਕੀਤਾ ਹੋਵੇਗਾ। ਇਸ ਨਾਲ ਹਲਕੇ ਤੋਂ ਮੱਧਮ ਨੁਕਸਾਨ ਹੋ ਸਕਦਾ ਹੈ। ਸ਼ਾਇਦ ਪੇਰੀਵਿਲੇ, ਚਿਗਨਿਕ ਝੀਲ ਅਤੇ ਸੈਂਡਪੁਆਇੰਟ ਵਿਚ ਵੀ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਨਾਲ ਫਿਲਹਾਲ ਕਿਸੇ ਪ੍ਰਕਾਸ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

Leave a Reply

Your email address will not be published.