ਐਡਮਿੰਟਨ : ਅਲਬਰਟਾ ਸੂਬੇ ’ਚ ਵਸਦੇ ਸਿੱਖਾਂ ਲਈ ਖੁਸ਼ੀ ਦੀ ਖ਼ਬਰ ਆ ਰਹੀ ਹੈ, ਜਿੱਥੇ ਹੁਣ ਉਨ੍ਹਾਂ ਨੂੰ ਨੌਕਰੀ ਦੌਰਾਨ ਦਾੜ੍ਹੀ ਰੱਖਣ ਦੀ ਛੋਟ ਮਿਲ ਗਈ ਹੈ।
ਪਹਿਲਾਂ ਦਾੜ੍ਹੀ ਰੱਖਣ ਕਾਰਨ ਸਿੱਖ ਕਰੈਕਸ਼ਨਲ ਪੀਸ ਅਫਸਰ ਦੀ ਪੋਸਟ ਲਈ ਅਪਲਾਈ ਨਹੀਂ ਕਰ ਸਕਦੇ ਸੀ, ਪਰ ਹੁਣ ਉਹ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਨੇ, ਕਿਉਂਕਿ ਸੂਬਾ ਸਰਕਾਰ ਨੇ ਇਸ ਅਫ਼ਸਰ ਦੀ ਪੋਸਟ ਲਈ ਕਲੀਨ-ਸ਼ੇਵ ਦੀ ਸ਼ਰਤ ਹਟਾ ਦਿੱਤੀ ਐ। ਅਲਬਰਟਾ ਸੂਬਾ ਸਰਕਾਰ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਦਾੜ੍ਹੀ ਰੱਖਣ ਵਾਲੇ ਲੋਕ ਵੀ ਕਰੈਕਸ਼ਨਲ ਪੀਸ ਅਫ਼ਸਰਾਂ ਦੀ ਪੋਸਟ ਲਈ ਅਪਲਾਈ ਕਰ ਸਕਦੇ ਨੇ।