ਅਰਬਪਤੀਆਂ ‘ਤੇ ਭਾਰੀ ਗੌਤਮ ਅਡਾਨੀ , ਕਮਾਈ ਦੇ ਮਾਮਲੇ ‘ਚ ਮਸਕ, ਬੇਜੋਸ, ਅੰਬਾਨੀ ਨੂੰ ਵੀ ਛੱਡਿਆ ਪਿੱਛੇ

ਅਰਬਪਤੀਆਂ ‘ਤੇ ਭਾਰੀ ਗੌਤਮ ਅਡਾਨੀ , ਕਮਾਈ ਦੇ ਮਾਮਲੇ ‘ਚ ਮਸਕ, ਬੇਜੋਸ, ਅੰਬਾਨੀ ਨੂੰ ਵੀ ਛੱਡਿਆ ਪਿੱਛੇ

ਸਾਲ 2022 ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਲਈ ਕਮਾਈ ਦੇ ਮਾਮਲੇ ਵਿੱਚ ਸ਼ਾਨਦਾਰ ਸਾਬਤ ਹੋ ਰਿਹਾ ਹੈ।

ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਅਡਾਨੀ ਨੇ ਇਸ ਦੌਰਾਨ ਕਮਾਈ ਕਰਨ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਐਲਨ ਮਸਕ, ਅਮੇਜ਼ਨ ਦੇ ਜੇਫ ਬੇਜੋਫ ਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਿਕ ਮੁਕੇਸ਼ ਅੰਬਾਨੀ ਨੂੰ ਵੀ ਕਿਤੇ ਪਿੱਛੇ ਛੱਡ ਦਿੱਤਾ ਹੈ। ਇਸ ਸੰਬੰਧੀ ਆਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੇ ਏਸ਼ੀਆ ਦੇ ਦੂਜੇ ਸਭ ਤੋੰ ਵੱਡੇ ਅਮੀਰ ਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਲਈ ਬੀਤਿਆ ਮਾਲੀ ਵਰ੍ਹਾ ਹੁਣ ਤੱਕ ਦਾ ਸਭ ਤੋਂ ਵਧੀਆ ਸਾਬਤ ਹੋਇਆ ਹੈ। ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਉਨ੍ਹਾਂ ਨੇ ਦੁਨੀਆ ਦੇ ਕਿਸੇ ਵੀ ਅਮੀਰ ਦੇ ਮੁਕਾਬਲੇ ਜ਼ਿਆਦਾ ਕਮਾਈ ਕੀਤੀ ਹੈ। ਰਿਪੋਰਟਾਂ ਮੁਤਾਬਕ ਗੌਤਮ ਅਡਾਨੀ ਦੀ ਨੈਟਵਰਥ ਵਿੱਚ 27 ਫੀਸਦੀ ਦਾ ਉਛਾਲ ਆਇਆ ਹੈ। ਕਮਾਈ ਦੀ ਜੇ ਗੱਲ ਕਰੀਏ ਤਾਂ 2022 ਵਿੱਚ ਹੁਣ ਤੱਕ ਉਨ੍ਹਾਂ ਦੀ ਨੇਟਵਰਥ ਦਹਾਈ ਅੰਕਾਂ ਵਿੱਚ ਵਧੀ ਹੈ। ਇਸ ਵਾਧੇ ਦੇ ਨਾਲ ਉਨ੍ਹਾਂ ਦੀ ਕੁਲ ਜਾਇਦਾਦ 97.6 ਅਰਬ ਡਾਲਰ ਹੋ ਗਈ ਹੈ ਤੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿੱਚ ਉਹ 11ਵੇਂ ਸਥਾਨ ‘ਤੇ ਕਾਬਜ਼ ਹਨ।

ਰਿਪੋਰਟ ਮੁਤਾਬਕ ਕਮਾਈਲ ਦੇ ਮਾਮਲੇ ਵਿੱਚ ਗੌਤਮ ਅਡਾਨੀ ਨੇ ਟੈਸਲਾ ਦੇ ਸੀ.ਈ.ਓ. ਐਲਨ ਮਸਕ, ਅਮੇਜ਼ਨ ਦੇ ਜੇਫ ਬੇਜੋਸ, ਮਾਕ੍ਰੋਸਾਫਟ ਦੇ ਬਿਲ ਗੇਟਸ, ਵਾਰੇਨ ਬਫੇਟ ਤੇ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਤੋਂ ਵ4 ਵੱਧ ਜਾਇਦਾਦ ਬਣਾਈ ਹੈ। ਜਿਥੇ ਅਡਾਨੀ ਨੇ ਇਸ ਸਾਲ ਹੁਣ ਤੱਕ 21 ਅਰਬ ਰੁਪਏ ਤੋਂ ਵੱਧ ਕਮਾਏ ਤਾਂ ਦੂਜੇ ਪਾਸੇ ਅੰਬਾਨੀ ਨੇ ਇਸ ਸਾਲ 8.24 ਅਰਬ ਡਾਲਰ ਦੀ ਕਮਾਈ ਕੀਤੀ ਹੈ। ਮੁਕੇਸ਼ ਅੰਬਾਨੀ ਦੀ ਕੁਲ ਨੇਟਵਰਥ 98.2 ਅਰਬ ਡਾਲਰ ਹੈ ਤੇ ਉਹ ਅਰਬਪਤੀਆਂ ਦੀ ਸੂਚੀ ਵਿੱਚ ਦਸਵੇਂ ਸਥਾਨ ‘ਤੇ ਹਨ। ਇਸ ਵਿਚਾਲੇ ਆਈ ਫੋਬਰਸ ਦੀ ਰਿਪੋਰਟ ਨੂੰ ਵੇਖੀਏ ਤਾਂ ਇਸ ਦੌਰਾਨ ਸ਼ੁੱਕਰਵਾਰ ਇੱਕ ਅਪ੍ਰੈਲ ਨੂੰ ਅੰਬਾਨੀ ਤੇ ਅਡਾਨੀ ਦੀ ਨੇਟਵਰਥ 100 ਡਾਲਰ ਨੂੰ ਪਾਰ ਕਰ ਚੁੱਕੀ ਹੈ। ਦੋਵਾਂ ਦੀ ਨੇਟਵਰਥ ਵਿਚਾਲੇ ਸਿਰਫ 30 ਕਰੋੜ ਡਾਲਰ ਦਾ ਫਰਕ ਰਹਿ ਗਿਆ ਹੈ। 

ਹਾਲਾਂਕਿ ਦੁਨੀਆ ਦੇ ਟੌਪ 10 ਅਮੀਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚੋਂ ਅੱਠ ਅਮਰੀਕੀ, ਜਦਕਿ ਇੱਕ ਭਾਰਤੀ ਤੇ ਇੱਕ ਫ੍ਰੈਂਚ ਅਰਬਤੀ ਸ਼ਾਮਲ ਹੈ। ਭਾਰਤਤੀ ਅਰਬਪਤੀ ਮੁਕੇਸ਼ ਅੰਬਾਨੀ ਟੌਪ10 ਵਿੱਚ ਦਸਵੇਂ ਸਥਾਨ ‘ਤੇ ਹਨ ਤੇ ਫ੍ਰੈਂਚਮੈਨ ਬਰਨਾਰਡ ਅਰਨਾਲਟ ਲਿਸਟ ਦੇ ਤੀਜੇ ਅਮੀਰ ਵਿਅਕਤੀ ਹਨ। ਅਰਬਪਤੀਆਂ ਦੀ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਤੇ ਅਡਾਨੀ ਗਰੁੱਪ ਦੇ ਗੌਤਮ ਅਡਾਨੀ ਵਿੱਚ ਦਸਵੇਂ ਤੇ 11ਵੇਂ ਸਥਾਨ ਨੂੰ ਲੈ ਕੇ ਲੰਮੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਹੈ। ਕਦੇ ਅਡਾਨੀ ਦਸਵੇਂ ‘ਤੇ ਆ ਜਾਂਦੇ ਨੇ ਤਾਂ ਕਦੇ ਅੰਬਾਨੀ। ਫੇਸਬੁਕ ਦੇ ਬਾਨੀ ਮਾਰਕ ਜਕਰਬਰਗ ਜਾਇਦਾਦ ਦੇ ਮਾਮਲੇ ਵਿੱਚ ਲੰਮੇ ਸਮੇਂ ਤੋਂ ਅੰਬਾਨੀ ਤੇ ਅਡਾਨੀ ਤੋਂ ਪਿੱਛੇ ਚੱਲ ਰਹੇ ਹਨ। ਉਹ ਅਰਬਪਤੀਆਂ ਦੀ ਸੂਚੀ ਵਿੱਚ 12ਵੇਂ ਸਥਾਨ ‘ੇ ਹਨ। ਮਸਕ ਦੀ ਨੇਟਵਰਥ ਸਿਰਫ 1.14 ਅਰਬ ਡਾਲਰ, ਬਫੇ ਦੀ ਨੇਟਵਰਥ 18.7 ਅਰਬ ਡਾਲਰ ਤੇ ਅੰਬਾਨੀ ਦੀ ਨੇਟਵਰਥ ਵਿੱਚ 8.27 ਅਰਬ ਡਾਲਰ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਬਰਨਾਰਡ ਆਰਨਾਲਟ ਦੀ ਨੇਟਵਰਥ ਵਿੱਚ ਸਭ ਤੋਂ ਵੱਧ 29.4 ਅਰਬ ਡਾਲਰ ਦੀ ਗਿਰਾਵਟ ਆਈ ਹੈ।

Leave a Reply

Your email address will not be published.