ਅਮ੍ਰਿਤਸਰ ਚ ਆਈਲੈਟਸ ਸੈਂਟਰ ਦੇ ਬਾਹਰ ਹੋਈ ਲੜਾਈ, ਨੌਜਵਾਨ ਦੇ ਲੱਗੀ ਗੋਲੀ

ਅਮ੍ਰਿਤਸਰ ਚ ਆਈਲੈਟਸ ਸੈਂਟਰ ਦੇ ਬਾਹਰ ਹੋਈ ਲੜਾਈ, ਨੌਜਵਾਨ ਦੇ ਲੱਗੀ ਗੋਲੀ

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ‘ਚ ਗੁੰਡਾਗਰਦੀ ਦਾ ਨੰਗਾ ਨਾਚ ਸਾਹਮਣੇ ਆਇਆ ਹੈ।

ਆਈਲੈਟਸ ਸੈਂਟਰ ਦੇ ਬਾਹਰ ਦੋ ਗਰੁੱਪਾਂ ਵਿੱਚ ਲੜਾਈ ਹੋਈ। ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਕਾਰਨ ਹੋਏ ਝਗੜੇ ਵਿੱਚ ਇੱਕ ਗੁਰੱਪ ਦੁਆਰਾ ਫਾਇਰਿੰਗ ਕਰਕੇ ਇੱਕ ਨੌਜਵਾਨ ਨੂੰ ਗੋਲੀ ਲੱਗੀ ਹੈ। ਜ਼ਖਮੀ ਨੌਜਵਾਨ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਲੜਾਈ ਦੀ ਸਾਰੀ ਘਟਨਾ ਕੈਮਰੇ ‘ਚ ਕੈਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਚਸ਼ਮਦੀਦ ਗਵਾਹ ਅਰੁਣ ਅਨੁਸਾਰ ਉਹ ਰਸਤੇ ਤੋਂ ਜਾ ਰਿਹਾ ਸੀ ਕਿ ਕੁਝ ਲੋਕ ਝਗੜਾ ਕਰ ਰਹੇ ਸਨ ਅਤੇ ਉਸ ਨੇ ਵੀਡੀਓ ਬਣਾ ਲਈ ਅਤੇ ਇੱਕ ਨੌਜਵਾਨ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਗੋਲੀ ਇੱਕ ਨੌਜਵਾਨ ਨੂੰ ਲੱਗੀ।  ਉਸ ਨੇ ਕਿਹਾ ਕਿ ਇੱਕ ਉਹ ਆਪਣੀ ਕਾਰ ਦੇ ਅੱਗੇ ਆਏ ਲੋਕਾਂ ਤੋਂ ਡਰ ਗਿਆ।

ਏ.ਐਸ.ਆਈ. ਡੀ. ਸੁਖਚੈਨ ਅਨੁਸਾਰ ਆਰਾਧਿਆ ਸੈਂਟਰ ‘ਚ ਦੋ ਗਰੁੱਪਾਂ ‘ਚ ਝੜਪ ਹੋਈ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.