ਅਮਰੀਕੀ ਪ੍ਰਮਾਣੂ ਜਹਾਜ਼ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਨੇਵੀ ਕੈਪਟਨ ਐਮੀ ਬੋਰਨਸ਼ਮਿਟ

Home » Blog » ਅਮਰੀਕੀ ਪ੍ਰਮਾਣੂ ਜਹਾਜ਼ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਨੇਵੀ ਕੈਪਟਨ ਐਮੀ ਬੋਰਨਸ਼ਮਿਟ
ਅਮਰੀਕੀ ਪ੍ਰਮਾਣੂ ਜਹਾਜ਼ ਦੀ ਕਮਾਂਡ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਨੇਵੀ ਕੈਪਟਨ ਐਮੀ ਬੋਰਨਸ਼ਮਿਟ

ਸੈਨ ਡਿਏਗੋ/ਅਮਰੀਕਾ / ਅਮਰੀਕੀ ਜਲ ਸੈਨਾ ਦੇ ਏਅਰਕ੍ਰਾਫਟ ਕੈਰੀਅਰ ‘ਯੂ.ਐੱਸ.ਐੱਸ. ਅਬ੍ਰਾਹਮ ਲਿੰਕਨ’, ਕੈਪਟਨ ਐਮੀ ਬੋਰਨਸ਼ਮਿਟ ਦੀ ਕਮਾਨ ਵਿਚ ਇਸ ਹਫ਼ਤੇ ਤਾਇਨਾਤੀ ਲਈ ਸੈਨ ਡਿਏਗੋ ਤੋਂ ਰਵਾਨਾ ਹੋਇਆ ਅਤੇ ਇਸ ਦੇ ਨਾਲ ਹੀ ਬੋਰਨਸ਼ਮਿਟ ਅਮਰੀਕੀ ਜਲ ਸੈਨਾ ਦੇ ਇਤਿਹਾਸ ਵਿਚ ਕਿਸੇ ਪ੍ਰਮਾਣੂ ਕੈਰੀਅਰ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ।

ਨਿਊਜ਼ ਚੈਨਲ ਸੀ.ਬੀ.ਐੱਸ. 8 ਦੀ ਰਿਪੋਰਟ ਅਨੁਸਾਰ 2016 ਤੋਂ 2019 ਦੇ ਵਿਚਕਾਰ ਯੂ.ਐੱਸ.ਐੱਸ. ਅਬ੍ਰਾਹਮ ਲਿੰਕਨ ਦੀ ਕਾਰਜਕਾਰੀ ਅਧਿਕਾਰੀ ਵਜੋਂ ਪਹਿਲਾਂ ਸੇਵਾਵਾਂ ਨਿਭਾਅ ਚੁੱਕੀ ਬੋਰਨਸ਼ਮਿਟ ਨੇ ਪਿਛਲੇ ਸਾਲ ਅਗਸਤ ਵਿਚ ਇਕ ਸਮਾਰੋਹ ਦੌਰਾਨ ਕੈਪਟਨ ਵਾਲਟ ਸਲਾਟਰ ਤੋਂ ਕਮਾਨ ਆਪਣੇ ਹੱਥ ਲਈ ਸੀ। ਏਅਰਕ੍ਰਾਫਟ ਕੈਰੀਅਰ ਅਬ੍ਰਾਹਮ ਲਿੰਕਨ ਕੈਰੀਅਰ ਸਟ੍ਰਾਈਕ ਗਰੁੱਪ ਦੇ ਹਿੱਸੇ ਵਜੋਂ ਸੋਮਵਾਰ ਨੂੰ ਨੇਵਲ ਏਅਰ ਸਟੇਸ਼ਨ ਨੌਰਥ ਆਈਲੈਂਡ ਤੋਂ ਤਾਇਨਾਤ ਕੀਤਾ ਗਿਆ। ਅਮਰੀਕੀ ਜਲ ਸੈਨਾ ਦੇ ਇਕ ਨਿਊਜ਼ ਬਿਆਨ ਅਨੁਸਾਰ ਬੋਰਨਸ਼ਮਿਟ ਨੇ ਕਿਹਾ, “ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਉਨ੍ਹਾਂ ਲੋਕਾਂ ਦੀ ਦੇਖ਼ਭਾਲ ਦਾ ਕੰਮ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਰਾਸ਼ਟਰ ਦੀ ਰੱਖਿਆ ਲਈ ਚੁਣਿਆ ਗਿਆ ਹੈ, ਤਾਂ ਜ਼ਿੰਮੇਵਾਰੀ ਦਾ ਇਸ ਤੋਂ ਵੱਧ ਨਿਮਰ ਭਾਵ ਹੋਰ ਕੁੱਝ ਨਹੀਂ ਹੋ ਸਕਦਾ।’

Leave a Reply

Your email address will not be published.