ਅਮਰੀਕੀ ਡਾਕਟਰਾਂ ਨੇ ਬ੍ਰੇਨ ਡੈੱਡ ਵਿਅਕਤੀ ਦੇ ਲਾਇਆ ਸੂਰ ਦਾ ਗੁਰਦਾ

ਅਮਰੀਕੀ ਡਾਕਟਰਾਂ ਨੇ ਫਿਰ ਤੋਂ ਕਮਾਲ ਕਰ ਦਿਖਾਇਆ ਹੈ।

ਉਨ੍ਹਾਂ ਨੇ ਮੈਡੀਕਲ ਇਤਿਹਾਸ ਵਿਚ ਪਹਿਲੀ ਵਾਰ ਜੈਨੇਟਿਕਲੀ ਮਾਡੀਫਾਈਡ ਸੂਰ ਦੀਆਂ ਦੋਵੇਂ ਕਿਡਨੀਆਂ ਇਕ ਬ੍ਰੇਨ ਡੈੱਡ ਵਿਅਕਤੀ ਦੇ ਸਰੀਰ ਵਿਚ ਟਰਾਂਸਪਲਾਂਟ ਕੀਤੀ ਹੈ। ਇਹ ਆਪਰੇਸ਼ਨ ਯੂਨੀਵਰਸਿਟੀ ਆਫ ਅਲਬਾਮਾ ਵਿਚ ਕੀਤਾ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡਾਕਟਰਾਂ ਨੇ ਸੂਰ ਦਾ ਦਿਲ ਇਨਸਾਨ ਵਿਚ ਸਫ਼ਲਤਾਪੂਰਵਕ ਲਾਇਆ ਸੀ।

ਕੰਮ ਕਰ ਰਹੀਆਂ ਹਨ ਦੋਵੇਂ ਕਿਡਨੀਆਂ

ਰਿਪੋਰਟ ਮੁਤਾਬਕ 57 ਸਾਲਾ ਜਿਮ ਪਾਰਸਨਸ ਪਿਛਲੇ ਸਾਲ ਸਤੰਬਰ ਵਿਚ ਸਡ਼ਕ ਹਾਦਸੇ ਦਾ ਸ਼ਿਕਾਰ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਬ੍ਰੇਨ ਡੈੱਡ ਹੋ ਗਿਆ ਸੀ। ਡਾਕਟਰਾਂ ਨੇ ਜਦੋਂ ਉਸ ਦੇ ਪਰਿਵਾਰ ਨਾਲ ਆਪਰੇਸ਼ਨ ਦੀ ਗੱਲ ਕੀਤੀ ਤਾਂ ਉਹ ਮੰਨ ਗਏ। ਇਸ ਤੋਂ ਬਾਅਦ ਮਰੀਜ਼ ਨੂੰ ਅਨੁਵੰਸ਼ਿਕ ਤੌਰ ’ਤੇ ਸੋਧੀਆਂ ਹੋਈਆਂ ਸੂਰ ਦੀਆਂ ਦੋਵੇਂ ਕਿਡਨੀਆਂ ਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਕਿਡਨੀ ਨੇ ਟਰਾਂਸਪਲਾਂਟ ਤੋਂ ਤੁਰੰਤ ਬਾਅਦ ਸਹੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਸ ਤੋਂ ਪਹਿਲਾਂ ਵੀ ਰਚਿਆ ਸੀ ਇਤਿਹਾਸ

ਇਸ ਤੋਂ ਪਹਿਲਾਂ ਡਾਕਟਰਾਂ ਦੀ ਇਕ ਟੀਮ ਨੇ 57 ਸਾਲਾ ਵਿਅਕਤੀ ਵਿਚ ਜੈਨੇਟਿਕਲੀ ਮਾਡੀਫਾਇਰਡ ਸੂਰ ਦਾ ਦਿਲ ਟਰਾਂਸਪਲਾਂਟ ਕਰਨ ਦੀ ਸਫਲਤਾ ਹਾਸਲ ਕੀਤੀ ਸੀ। ਮੈਡੀਕਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਅਤੇ ਮੰਨਿਆ ਜਾ ਰਿਹਾ ਹੈ ਇਸ ਨਾਲ ਅੰਗ ਦਾਨ ਦੀ ਕਮੀ ਨਾਲ ਨਜਿੱਠਣ ਵਿਚ ਮਦਦ ਮਿਲੇਗੀ। ਯੂੁਨੀਵਰਸਿਟੀ ਆਫ਼ ਮੈਰੀਲੈਂਡ ਮੈਡੀਕਲ ਸਕੂਲ ਨੇ ਇਸ ਸਬੰਧ ਵਿਚ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਸੀ ਕਿ ਟਰਾਂਸਪਲਾਂਟ ਤੋਂ ਬਾਅਦ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੈ।

Leave a Reply

Your email address will not be published. Required fields are marked *