ਅਮਰੀਕੀ ਗੋਰਿਆਂ ਦੇ ਸਜਾਈਆਂ ਰੰਗ-ਬਿਰੰਗੀਆਂ ਦਸਤਾਰਾਂ

Home » Blog » ਅਮਰੀਕੀ ਗੋਰਿਆਂ ਦੇ ਸਜਾਈਆਂ ਰੰਗ-ਬਿਰੰਗੀਆਂ ਦਸਤਾਰਾਂ
ਅਮਰੀਕੀ ਗੋਰਿਆਂ ਦੇ ਸਜਾਈਆਂ ਰੰਗ-ਬਿਰੰਗੀਆਂ ਦਸਤਾਰਾਂ

ਸਾਨ ਫਰਾਂਸਿਸਕੋ (ਐੱਸ.ਅਸ਼ੋਕ ਭੌਰਾ) / ਅਮਰੀਕਾ ‘ਚ ਸਿੱਖੀ ਦਾ ਪ੍ਰਚਾਰ ਤੇ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਵਲੋਂ ਸ਼ਹਿਰ ਫੋਰਟ ਵੇਨ ‘ਚ ਸਿੱਖ ਕੌਮ ਦੀ ਵੱਖਰੀ ਪਛਾਣ ਬਾਰੇ ਦੂਜੇ ਭਾਈਚਾਰਿਆਂ ਨੂੰ ਜਾਣੰੂ ਕਰਵਾਉਣ ਲਈ ‘ਸਿੱਖ ਟਰਬਨ ਫੈੱਸਟ 2021’ ਕਰਵਾਇਆ ਗਿਆ |

ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਦੇ ਜੈਸੀ ਜੇ ਸਿੰਘ, ਮਨਮੋਹਨ ਸਿੰਘ ਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਐਲਨ ਕਾਉਂਟੀ ਦਾ ਪਹਿਲਾ ਅਜਿਹਾ ਸਮਾਗਮ ਹੈ, ਜਿਸ ‘ਚ ਵਿਸਥਾਰ ਨਾਲ ਸਿੱਖਾਂ ਦੀ ਪਹਿਚਾਣ ਬਾਰੇ ਦੂਜੇ ਭਾਈਚਾਰੇ ਦੇ ਲੋਕਾਂ ਨੂੰ ਦੱਸਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿੱਖ ਸੇਵਾਦਾਰਾਂ ਵਲੋਂ ਅਮਰੀਕੀ ਗੋਰੇ ਤੇ ਦੂਜੇ ਭਾਈਚਾਰੇ ਦੇ ਲੋਕਾਂ ਦੇ ਰੰਗ-ਬਰੰਗੀਆਂ ਦਸਤਾਰਾਂ ਬੰਨੀਆਂ ਗਈਆਂ | ਦਸਤਾਰਾਂ ਪ੍ਰਤੀ ਇੰਨਾ ਉਤਸ਼ਾਹ ਤੇ ਸਤਿਕਾਰ ਸੀ ਕਿ ਬੀਬੀਆਂ ਤੇ ਬੱਚਿਆਂ ਨੇ ਵੀ ਸਿਰਾਂ ‘ਤੇ ਚਾਅ ਨਾਲ ਦਸਤਾਰਾਂ ਬਨ੍ਹਵਾਈਆਂ | ਉਨ੍ਹਾਂ ਦੱਸਿਆ ਕਿ ਇਸ ਉੱਦਮ ਦੇ ਪਿੱਛੇ ਸਾਰੀ ਪੇ੍ਰਰਨਾ ਆਪਣੇ ਸਾਥੀ ਅਮਰੀਕੀਆਂ ਨੂੰ ਦੱਸਣਾ ਸੀ ਕਿ ਅਸੀਂ ਤੁਹਾਡੇ ਦੋਸਤ ਹਾਂ, ਅਸੀਂ ਅਜਨਬੀ ਨਹੀਂ ਹਾਂ | ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਤੇ ਲਗਪਗ 125 ਸਾਲਾਂ ਤੋਂ ਅਮਰੀਕਾ ‘ਚ ਸਿੱਖ ਕੌਮ ਵਿਚਰ ਰਹੀ ਹੈ | ਫੋਰਟ ਵੇਨ ਦੇ ਰਹਿਣ ਵਾਲੇ ਸਿੱਖ ਕਿ੍ਸ਼ਨ ਸਿੰਘ ਨੇ ਕਿਹਾ ਕਿ ਅਸੀਂ ਅੱਜ ਲੋਕਾਂ ਨੂੰ ਇਹ ਜਾਗਰੂਕ ਕਰਨ ਲਈ ਪੱਗਾਂ ਬੰਨ੍ਹ ਰਹੇ ਹਾਂ ਕਿ ਇਸ ਦਾ ਕੀ ਅਰਥ ਹੈ ਤੇ ਅਸੀਂ ਕੌਣ ਹਾਂ | ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਦੇ ਸੱਦੇ ‘ਤੇ 100 ਤੋਂ ਵੱਧ ਲੋਕ ਪ੍ਰੋਮਨੇਡ ਪਾਰਕ ‘ਚ ਪਹੁੰਚੇ, ਜਿੱਥੇ ਉਨ੍ਹਾਂ ਨੂੰ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਦਿਖਾਇਆ ਗਿਆ ਤੇ ਲੰਗਰ ਛਕਾਇਆ ਗਿਆ | ਫੋਰਟ ਵੇਨ ਦੇ ਮੇਅਰ ਟੌਮ ਹੈਨਰੀ ਨੇ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਤੇ ਹਰ ਸਿੱਖ ਆਪਣੇ ਧਰਮ ‘ਚ ਵਿਸ਼ਵਾਸ ਰੱਖਦਾ ਹੈ, ਸਾਨੂੰ ਖ਼ੁਸ਼ੀ ਹੈ ਕਿ ਇਹ ਭਾਈਚਾਰਾ ਸਾਡੇ ਸ਼ਹਿਰ ‘ਚ ਵੀ ਹੈ | ਇਸ ਸਮਾਗਮ ‘ਚ ਰੇਸ਼ਮ ਸਿੰਘ, ਕਿ੍ਸ਼ਨ ਸਿੰਘ, ਮਹਿੰਦਰ ਸਿੰਘ ਚੇੜਾ, ਕਰਨੈਲ ਸਿੰਘ, ਗੁਰਜੀਤ ਸਿੰਘ, ਸੁਰਜੀਤ ਚੇੜਾ, ਬਾਪੂ ਭਜਨ ਸਿੰਘ ਪਾਬਲਾ, ਚੰਨਾ ਵਿਰਕ, ਅਮਰੀਕ ਭੌਰਾ, Eਾਕਾਰ ਮਾਨ ਅਤੇ ਸਰਦੂਲ ਸਿੰਘ ਪਤਵੰਤਿਆਂ ਵਜੋਂ ਹਾਜ਼ਰ ਸਨ |

Leave a Reply

Your email address will not be published.