ਅਮਰੀਕੀ ਅਭਿਨੇਤਰੀ ਨੇ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਨੂੰ ਕੀਤਾ ਯਾਦ

ਉੱਜੜੇ ਕਸ਼ਮੀਰੀ ਪੰਡਿਤ ਹਰ ਸਾਲ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਕਸ਼ਮੀਰ ਵਾਦੀ ਤੋਂ ਹਿਜਰਤ ਦੀ ਯਾਦ ’ਚ ਕਈ ਪ੍ਰੋਗਰਾਮ ਕਰਦੇ ਹਨ।

39 ਸਾਲ ਦੀ ਮੈਰੀ ਮਿਲਬੇਨ ਨੇ ਇਕ ਟਵੀਟ ਕਰ ਕੇ ‘ਹਿਜਰਤ ਦਿਵਸ’ ਦੀ ਗੱਲ ਕੀਤੀ ਤੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਭਾਈਚਾਰੇ ਨਾਲ ਹਨ। ਪਾਕਿਸਤਾਨ ਦੀ ਸ਼ਹਿ ਹਾਸਲ ਅੱਤਵਾਦੀਆਂ ਵੱਲੋਂ ਧਮਕੀਆਂ ਦੇਣ ਤੇ ਹੱਤਿਆਵਾਂ ਕਰਨ ਕਾਰਨ 1990 ’ਚ ਵਾਦੀ ਤੋਂ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਨੂੰ ਅਮਰੀਕੀ ਅਭਿਨੇਤਰੀ ਤੇ ਗਾਇਕਾ ਮੈਰੀ ਮਿਲਬੇਨ ਨੇ ਯਾਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਕਸ਼ਮੀਰੀ ਭਾਈਚਾਰੇ ਨਾਲ ਹਨ, ਕਿਉਂਕਿ ਹੁਣ ਵੀ ਕਈ ਲੋਕ ਆਪਣੇ ਪਰਿਵਾਰ ਮੈਂਬਰਾਂ, ਘਰਾਂ ਤੇ ਸਭਿਆਚਾਰਕ ਹੋਂਦ ਗੁਆਉਣ ਦਾ ਸੋਗ ਮਨਾ ਰਹੇ ਹਨ। 39 ਸਾਲ ਦੀ ਮਿਲਬੇਨ ਨੇ ਇਕ ਟਵੀਟ ਕਰਕੇ ‘ਹਿਜਰਤ ਦਿਵਸ’ ਦੀ ਗੱਲ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਪ੍ਰਾਰਥਨਾ ਭਾਈਚਾਰੇ ਨਾਲ ਹੈ। ਮਿਲਬੇਨ ਨੇ ਕਿਹਾ ਕਿ ਦੁਨੀਆ ਭਰ ’ਚ ਧਾਰਮਿਕ ਅੱਤਿਆਚਾਰ ਜਾਰੀ ਹੈ।

ਅੱਜ ਅਸੀਂ ਹਿਜਰਤ ਦਿਵਸ ਦੇ ਡਰ ਨੂੰ ਯਾਦ ਕਰਦੇ ਹਾਂ। ਜਦੋਂ ਇਸਲਾਮੀ ਅੱਤਵਾਦੀਆਂ ਨੇ ਕਸ਼ਮੀਰ ’ਚ ਕਤਲੇਆਮ ਤੇ ਜਾਤੀ ਸਫਾਏ ਕਾਰਨ ਕਸ਼ਮੀਰੀ ਪੰਡਿਤਾਂ ਨੂੰ ਹਿਜਰਤ ਕਰਨੀ ਪਈ ਸੀ। ਮੇਰੀਆਂ ਪ੍ਰਾਰਥਨਾਵਾਂ ਕਸਮੀਰੀ ਪੰਡਿਤਾਂ ਨਾਲ ਹਨ, ਕਿਉਂਕਿ ਹੁਣ ਵੀ ਕਈ ਲੋਕ ਆਪਣੇ ਪਰਿਵਾਰਾਂ, ਘਰਾਂ ਤੇ ਸਭਿਆਚਾਰਕ ਹੋਂਦ ਗੁਆਉਣ ਦਾ ਸੋਗ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਆਲਮੀ ਸ਼ਖਸੀਅਤ ਦੇ ਰੂਪ ’ਚ ਉਹ ਹਮੇਸ਼ਾ ਉਨ੍ਹਾਂ ਦਾ, ਧਾਰਮਿਕ ਆਜ਼ਾਦੀ ਤੇ ਆਲਮੀ ਨੀਤੀ ਦਾ ਸਮਰਥਨ ਕਰਦੀ ਰਹੇਗੀ, ਜੋ ਕਿਸੇ ਵੀ ਧਰਮ ਦੀ ਰੱਖਿਆ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸਾਈਆਂ ਦਾ ਅੱਤਿਆਚਾਰ, ਯਹੂਦੀ ਵਿਰੋਧੀ ਭਾਵਨਾ, ਯਹੂਦੀਆਂ ਪ੍ਰਤੀ ਨਫ਼ਰਤ, ਹਿੰਦੂਆਂ ਤੇ ਹੋਰ ਲੋਕਾਂ ਖ਼ਿਲਾਫ਼ ਕਤਲੇਆਮ ਅੱਜ ਵੀ ਜਾਰੀ ਹੈ। ਮੈਂ ਅਮਰੀਕੀਆਂ ਤੇ ਆਲਮੀ ਨਾਗਰਿਕਾਂ ਨੂੰ ਇਨ੍ਹਾਂ ਬੁਰਾਈਆਂ ਬਾਰੇ ਉਦਾਸੀਨ ਨਾ ਹੋਣ ਦੀ ਚੁਣੌਤੀ ਦਿੰਦੀ ਹਾਂ।

Leave a Reply

Your email address will not be published. Required fields are marked *