ਅਮਰੀਕੀ ਅਦਾਲਤ ਵਲੋਂ ਨੀਰਵ ਮੋਦੀ ਤੇ 2 ਸਹਿਯੋਗੀਆਂ ਦੀ ਪਟੀਸ਼ਨ ਖ਼ਾਰਜ

Home » Blog » ਅਮਰੀਕੀ ਅਦਾਲਤ ਵਲੋਂ ਨੀਰਵ ਮੋਦੀ ਤੇ 2 ਸਹਿਯੋਗੀਆਂ ਦੀ ਪਟੀਸ਼ਨ ਖ਼ਾਰਜ
ਅਮਰੀਕੀ ਅਦਾਲਤ ਵਲੋਂ ਨੀਰਵ ਮੋਦੀ ਤੇ 2 ਸਹਿਯੋਗੀਆਂ ਦੀ ਪਟੀਸ਼ਨ ਖ਼ਾਰਜ

ਵਾਸ਼ਿੰਗਟਨ / ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਅਮਰੀਕੀ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ ।

ਅਦਾਲਤ ਨੇ ਨੀਰਵ ਮੋਦੀ ਤੇ ਉਸ ਦੇ ਦੋ ਸਹਿਯੋਗੀਆਂ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ ‘ਚ ਤਿੰਨ ਕੰਪਨੀਆਂ ਦੇ ਟਰੱਸਟੀ ਵਲੋਂ ਉਨ੍ਹਾਂ ਵਿਰੁੱਧ ਲਗਾਏ ਗਏ ਧੋਖਾਧੜੀ ਦੇ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ । ਯੂ[ਕੇ[ ਦੀ ਜੇਲ੍ਹ ‘ਚ ਬੰਦ ਨੀਰਵ ਮੋਦੀ ਉਸ ਦੀ ਹਵਾਲਗੀ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਚੁਣੌਤੀ ਦੇ ਰਿਹਾ ਹੈ । ਦੱਸਣਯੋਗ ਹੈ ਕਿ ਰਿਚਰਡ ਲੇਵਿਨ, ਤਿੰਨ ਅਮਰੀਕੀ ਕੰਪਨੀਆਂ ਫਾਇਰਸਟਾਰ ਡਾਇਮੰਡ, ਫੈਂਟਸੀ ਇੰਕ ਤੇ ਏ[ਜੈਫ[ ਦੇ ਅਦਾਲਤ ਦੁਆਰਾ ਨਿਯੁਕਤ ਟਰੱਸਟੀ ਨੇ ਨਿਊਯਾਰਕ ਦੀ ਇਕ ਅਦਾਲਤ ‘ਚ ਇਹ ਦੋਸ਼ ਲਗਾਏ ਸਨ । ਪਹਿਲਾਂ ਇਹ ਤਿੰਨੇ ਕੰਪਨੀਆਂ 50 ਸਾਲਾ ਨੀਰਵ ਮੋਦੀ ਦੀ ਅਸਿੱਧੇ ਤੌਰ ‘ਤੇ ਮਲਕੀਅਤ ਸਨ । ਲੇਵਿਨ ਨੇ ਮੋਦੀ ਤੇ ਉਸ ਦੇ ਸਹਿਯੋਗੀ ਮਿਹਰ ਭੰਸਾਲੀ ਤੇ ਅਜੈ ਗਾਂਧੀ ਨੂੰ ਉਧਾਰ ਦੇਣ ਵਾਲਿਆਂ ਨੂੰ ਹੋਏ ਨੁਕਸਾਨ ਲਈ ਘੱਟੋ-ਘੱਟ ਡੇਢ ਕਰੋੜ ਡਾਲਰ ਦਾ ਮੁਆਵਜ਼ਾ ਵੀ ਮੰਗਿਆ । ਦਿਵਾਲੀਆਪਨ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਨਿਊਯਾਰਕ ਦੀ ਅਦਾਲਤ ਦੇ ਜੱਜ ਸੀਨ ਐਚ[ ਲੇਨ ਨੇ ਇਹ ਹੁਕਮ ਜਾਰੀ ਕੀਤਾ । ਭਾਰਤੀ ਮੂਲ ਦੇ ਵਕੀਲ ਰਵੀ ਬੱਤਰਾ ਨੇ ਦੱਸਿਆ ਕਿ ਅਦਾਲਤ ਨੇ ਇਕ ਸਪੱਸ਼ਟ ਫ਼ੈਸਲੇ ‘ਚ ਅਮਰੀਕੀ ਟਰੱਸਟੀ ਰਿਚਰਡ ਲੇਵਿਨ ਦੀ ਸੋਧੀ ਹੋਈ ਸ਼ਿਕਾਇਤ ਨੂੰ ਖ਼ਾਰਜ ਕਰਨ ਦੀ ਮੰਗ ਕਰਨ ਵਾਲੇ ਦੋਸ਼ੀ ਨੀਰਵ ਮੋਦੀ, ਮਿਹਰ ਭੰਸਾਲੀ ਤੇ ਅਜੇ ਗਾਂਧੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ।

Leave a Reply

Your email address will not be published.