ਅਮਰੀਕਾ ਵਲੋਂ ਭਾਰਤੀ ਵੀਜ਼ਾ ਬਿਨੈਕਾਰਾਂ ਨੂੰ ਵੱਡੀ ਛੋਟ

ਅਮਰੀਕਾ ਵਲੋਂ ਭਾਰਤੀ ਵੀਜ਼ਾ ਬਿਨੈਕਾਰਾਂ ਨੂੰ ਵੱਡੀ ਛੋਟ

ਅਮਰੀਕਾ ਨੇ ਇਸ ਸਾਲ 31 ਦਸੰਬਰ ਤੱਕ ਭਾਰਤ ਵਿਚ ਆਪਣੇ ਦੂਤਘਰਾਂ ਵਿਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਸਮੇਤ ਕਈ ਵੀਜ਼ਾ ਬਿਨੈਕਾਰਾਂ ਲਈ ਵਿਅਕਤੀਗਤ ਤੌਰ ‘ਤੇ ਹਾਜ਼ਰ ਹੋਣ ਅਤੇ ਇੰਟਰਵਿਊ ਦੇਣ ਦੀ ਸ਼ਰਤ ਵਿੱਚ ਢਿੱਲ ਦਿੱਤੀ ਹੈ।

ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੂੰ ਇਹ ਜਾਣਕਾਰੀ ਦਿੱਤੀ। ਜਿਨ੍ਹਾਂ ਬਿਨੈਕਾਰਾਂ ਨੂੰ ਛੋਟ ਦਿੱਤੀ ਗਈ ਹੈ, ਉਨ੍ਹਾਂ ਵਿੱਚ ਵਿਦਿਆਰਥੀ (ਐਫ, ਐੱਮ ਅਤੇ ਅਕਾਦਮਿਕ ਜੇ ਵੀਜ਼ਾ), ਵਰਕਰ (ਐਚ-1, ਐਚ-2, ਐਚ-3 ਅਤੇ ਵਿਅਕਤੀਗਤ ਐਲ ਵੀਜ਼ਾ), ਸੱਭਿਆਚਾਰ ਅਤੇ ਬੇਮਿਸਾਲ ਯੋਗਤਾ ਵਾਲੇ ਲੋਕ (ਓ, ਪੀ ਅਤੇ ਕੇਊ ਵੀਜ਼ਾ) ਸ਼ਾਮਲ ਹਨ। ਦੱਖਣੀ ਏਸ਼ੀਆ ਕਮਿਊਨਿਟੀ ਲੀਡਰ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਏਸ਼ੀਅਨ ਅਮਰੀਕਨਾਂ ਲਈ ਸਲਾਹਕਾਰ ਅਜੈ ਜੈਨ ਭੂਟੋਰੀਆ ਨੇ ਦੱਖਣੀ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਡੋਨਾਲ ਲੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਵੀਜ਼ਾ ਬਿਨੈਕਾਰਾਂ ਨੂੰ ਇਸ ਸਹਾਇਤਾ ਦੀ ਬਹੁਤ ਲੋੜ ਸੀ।

ਇਹ ਸਾਡੇ ਦੋਸਤਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਬਹੁਤ ਮਦਦਗਾਰ ਹੋਵੇਗਾ ਅਤੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਅਤੇ ਅਸੁਵਿਧਾਵਾਂ ਦੂਰ ਹੋ ਜਾਣਗੀਆਂ। ਨਵੀਂ ਦਿੱਲੀ ਵਿਚ ਅਮਰੀਕੀ ਦੂਤਘਰ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇਕ ਨੋਟਿਸ ਮੁਤਾਬਕ ਨਵੀਂ ਦਿੱਲੀ ਵਿਚ ਅਮਰੀਕੀ ਦੂਤਘਰ ਅਤੇ ਚੇਨਈ,ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਵਿੱਚ ਉਸ ਦੇ ਵਣਜ ਦੂਤਘਰ 2022 ਲਈ 20,000 ਤੋਂ ਵੱਧ ‘ਵਾਧੂ ਡ੍ਰੌਪਬਾਕਸ ਮੁਲਾਕਾਤਾਂ’ ਜਾਰੀ ਕਰੇਗਾ ਤਾਂ ਜੋ ਯੋਗ ਬਿਨੈਕਾਰਾਂ ਨੂੰ ਇੰਟਰਵਿਊ ਛੋਟ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।

Leave a Reply

Your email address will not be published.