ਅਮਰੀਕਾ : ਮਸਾਜ ਪਾਰਲਰ ‘ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ ਇਕ ਸ਼ੱਕੀ ਗ੍ਰਿਫ਼ਤਾਰ

ਅਟਲਾਂਟਾ / ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ ਦੋ ਮਸਾਜ ਪਾਰਲਰ ਅਤੇ ਇਕ ਉਪਨਗਰ ਵਿਚ ਇਕ ਮਸਾਜ ਪਾਲਰ ਵਿਚ ਗੋਲੀਬਾਰੀ ਦੀ ਘਟਨਾ ਹੋਣ ਦੀ ਖ਼ਬਰ ਹੈ।

ਇਸ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ ਜਿਹਨਾਂ ਵਿਚ ਕਈ ਏਸ਼ੀਆਈ ਬੀਬੀਆਂ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਘਟਨਾ ਦੇ ਬਾਅਦ ਦੱਖਣ-ਪੱਛਮ ਜਾਰਜੀਆ ਵਿਚ 21 ਸਾਲਾ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਟਲਾਂਟਾ ਪੁਲਸ ਪ੍ਰਮੁੱਖ ਰੋਡਨੀ ਬ੍ਰਾਇੰਟ ਨੇ ਦੱਸਿਆ ਕਿ ਉੱਤਰ-ਪੂਰਬੀ ਅਟਲਾਂਟਾ ਵਿਚ ਇਕ ਸਪਾ ਵਿਚ 3 ਬੀਬੀਆਂ ਮਾਰੀਆਂ ਗਈਆਂ ਜਦਕਿ ਇਕ ਹੋਰ ਸਪਾ ਵਿਚ ਇਕ ਹੋਰ ਬੀਬੀ ਮਾਰੀ ਗਈ। ਉਹਨਾਂ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇਹ ਚਾਰੇ ਬੀਬੀਆਂ ਏਸ਼ੀਆਈ ਸਨ। ਅਟਲਾਂਟਾ ਪੁਲਸ ਦੇ ਅਧਿਕਾਰੀਆਂ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 5:50 ‘ਤੇ ਇਕ ਸਪਾ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ, ਜਿੱਥੇ 3 ਬੀਬੀਆਂ ਮ੍ਰਿਤਕ ਪਾਈਆਂ ਗਈਆਂ ਅਤੇ ਉਹਨਾਂ ਦੇ ਸਰੀਰ ‘ਤੇ ਗੋਲੀ ਲੱਗਣ ਦੇ ਨਿਸ਼ਾਨ ਸਨ।

ਅਧਿਕਾਰੀ ਘਟਨਾ ਸਥਲ ‘ਤੇ ਹੀ ਸਨ ਕਿ ਇੰਨੇ ਵਿਚ ਉਹਨਾਂ ਨੂੰ ਇਕ ਹੋਰ ਸਪਾ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਅਤੇ ਉੱਥੇ ਇਕ ਬੀਬੀ ਮ੍ਰਿਤਕ ਪਾਈ ਗਈ। ਇਸ ਤੋਂ ਪਹਿਲਾਂ ਸ਼ਾਮ ਕਰੀਬ 5 ਵਜੇ ਅਟਲਾਂਟਾ ਤੋਂ ਕਰੀਬ 50 ਕਿਲੋਮੀਟਰ ਉੱਤਰ ਵਿਚ ਇਕਵਰਥ ਸ਼ਹਿਰ ਵਿਚ ‘ਯੰਗਸ ਮਸਾਜ ਪਾਰਲਰ’ ਵਿਚ 5 ਲੋਕਾਂ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ। ਚੇਰੋਕੀ ਕਾਊਂਟੀ ਸ਼ੇਰਿਫ ਦਫਤਰ ਦੇ ਬੁਲਾਰੇ ਕੈਪਟਨ ਜੇ ਬੇਕਰ ਨੇ ਦੱਸਿਆ ਕਿ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹਨਾਂ ਵਿਚੋਂ ਵੀ 2 ਦੀ ਮੌਤ ਹੋ ਗਈ। ਬੇਕਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਹਾਲੇ ਇਹ ਨਹੀਂ ਦੱਸਿਆ ਕਿ ‘ਯੰਗਸ ਏਸ਼ੀਆਨ ਮਸਾਜ ਪਾਰਲਰ’ ਵਿਚ ਹਮਲੇ ਵਿਚ ਜ਼ਖਮੀ ਹੋਏ ਲੋਕ ਬੀਬੀਆਂ ਸਨ ਜਾਂ ਪੁਰਸ਼ ਜਾਂ ਉਹ ਕਿਸ ਨਸਲ ਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਕੁਝ ਮਿੰਟ ਪਹਿਲਾਂ ਸ਼ਾਮ ਕਰੀਬ 4:30 ਵਜੇ ਇਕਵਰਥ ਗੋਲੀਬਾਰੀ ਦੇ ਇਕ ਸ਼ੱਕੀ ਨੂੰ ਨਿਗਰਾਨੀ ਵੀਡੀE ਵਿਚ ਦੇਖਿਆ ਗਿਆ। ਬੇਕਰ ਨੇ ਦੱਸਿਆ ਕਿ ਵੁੱਡਸਟਾਕ ਦੇ ਰਹਿਣ ਵਾਲੇ ਰੌਬਰਟ ਆਰੋਨ ਲੌਂਗ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬੇਕਰ ਨੇ ਦੱਸਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਸ਼ੱਕੀ ਲੌਂਗ ਅਟਲਾਂਟਾ ਗੋਲੀਬਾਰੀ ਵਿਚ ਵੀ ਸ਼ਾਮਲ ਹੈ।

Leave a Reply

Your email address will not be published. Required fields are marked *