ਅਮਰੀਕਾ ਨੇ 20 ਸਾਲਾਂ ‘ਚ ਖ਼ਰਚੇ 2 ਲੱਖ ਕਰੋੜ ਡਾਲਰ 2400 ਅਮਰੀਕੀ ਸੈਨਿਕਾਂ ਦੀ ਗਈ ਜਾਨ

Home » Blog » ਅਮਰੀਕਾ ਨੇ 20 ਸਾਲਾਂ ‘ਚ ਖ਼ਰਚੇ 2 ਲੱਖ ਕਰੋੜ ਡਾਲਰ 2400 ਅਮਰੀਕੀ ਸੈਨਿਕਾਂ ਦੀ ਗਈ ਜਾਨ
ਅਮਰੀਕਾ ਨੇ 20 ਸਾਲਾਂ ‘ਚ ਖ਼ਰਚੇ 2 ਲੱਖ ਕਰੋੜ ਡਾਲਰ 2400 ਅਮਰੀਕੀ ਸੈਨਿਕਾਂ ਦੀ ਗਈ ਜਾਨ

ਨਿਊਯਾਰਕ / ਪਿਛਲੇ 20 ਸਾਲਾਂ ‘ਚ ਇਕੱਲੇ ਅਫ਼ਗਾਨਿਸਤਾਨ ‘ਚ 2400 ਤੋਂ ਜ਼ਿਆਦਾ ਅਮਰੀਕੀ ਸੈਨਿਕ ਮਾਰੇ ਗਏ ਹਨ |

ਅਮਰੀਕੀ ਦੇ ਸਭ ਤੋਂ ਲੰਬੇ ਯੁੱਧ ਦੇ ਕੁਝ ਅੰਕੜੇ ਦਿੱਤੇ ਗਏ ਹਨ | ਮ੍ਤਿਕਾਂ ਦੀ ਗਿਣਤੀ ਅਤੇ ਲਾਗਤ (ਅਨੁਮਾਨਿਤ) ‘ਤੇ ਡਾਟਾ ਬ੍ਰਾਊਨ ਯੂਨੀਵਰਸਿਟੀ ‘ਚ ਯੁੱਧ ਪ੍ਰਾਜੈਕਟ ਦੀ ਲਾਗਤ ਤੋਂ ਪ੍ਰਾਪਤ ਕੀਤਾ ਗਿਆ ਹੈ, ਜਿਸ ਵਿਚ ਅਕਤੂਬਰ 2001 ਤੋਂ ਅਪ੍ਰੈਲ 2021 ਦਰਮਿਆਨ ਦੀ ਸਮਾਂ ਸੀਮਾ ਨੂੰ ਕਵਰ ਕੀਤਾ ਗਿਆ ਹੈ | ਪਿਛਲੇ 20 ਸਾਲਾਂ ‘ਚ ਇਕੱਲੇ ਅਫ਼ਗਾਨਿਸਤਾਨ ‘ਚ ਮਾਰੇ ਗਏ ਲੋਕਾਂ ਦੀ ਕੁਲ ਗਿਣਤੀ 171,000 ਤੋਂ 174,000 ਦੇ ਦਰਮਿਆਨ ਹੈ | ਅਫ਼ਗਾਨਿਸਤਾਨ ਅਤੇ ਪਾਕਿਸਤਾਨ ‘ਚ ਸੰਚਾਲਨ ਨੂੰ ਲੈ ਕੇ ਅਮਰੀਕਾ ਦਾ ਕੁਲ ਖ਼ਰਚ 2.3 ਟਿ੍ਲੀਅਨ (ਲੱਖ ਕਰੋੜ) ਡਾਲਰ ਰਿਹਾ ਹੈ | ਅਫ਼ਗਾਨਿਸਤਾਨ ‘ਚ ਮਾਰੇ ਗਏ ਅਮਰੀਕੀ ਸੈਨਿਕਾਂ ਦੀ ਗਿਣਤੀ 2461 ਹੈ | ਅਫ਼ਗਾਨਿਸਤਾਨ ‘ਚ ਮਾਰੇ ਗਏ ਅਮਰੀਕੀ ਕੰਟਰੈਕਟਰਾਂ ਦੀ ਗਿਣਤੀ 3846 ਹੈ | ਰਾਸ਼ਟਰੀ (ਅਫ਼ਗਾਨ) ਸੈਨਿਕ ਅਤੇ ਪੁਲਿਸ ਮੈਂਬਰਾਂ ਦੀ ਗਿਣਤੀ 66000 ਹੈ | ਉਥੇ ਹੀ ਅਫ਼ਗਾਨ ‘ਚ 47245 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ | ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਅਨੁਸਾਰ ਅਫ਼ਗਾਨਿਸਤਾਨ ‘ਚ ਰਹਿਣ ਵਾਲੇ ਅਮਰੀਕੀਆਂ ਦੀ ਗਿਣਤੀ 200 ਤੋਂ ਘੱਟ ਅਤੇ 100 ਦੇ ਕਰੀਬ ਹੋਣ ਦੀ ਸੰਭਾਵਨਾ ਹੈ | ਉਥੇ ਹੀ ਅਫ਼ਗਾਨਿਸਤਾਨ ‘ਚ ਰਹਿਣ ਵਾਲੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੀ ਗਿਣਤੀ ਘੱਟੋ ਘੱਟ 2000 ਹੈ | ਕਾਬੁਲ ਤੋਂ ਆਖ਼ਰੀ ਅਮਰੀਕੀ ਜਹਾਜ਼ ‘ਚ ਸਵਾਰ ਹੋਣ ਵਾਲੇ ਅੰਤਿਮ ਵਿਅਕਤੀ ਮੇਜਰ ਜਨਰਲ ਕ੍ਰਿਸਟੋਫ਼ਰ ਡੋਨਹਯੂ 82ਵੇਂ ਏਅਰਬੋਰਨ ਡਿਵੀਜ਼ਨ ਦੇ ਕਮਾਂਡਰ ਅਤੇ ਅਫ਼ਗਾਨਿਸਤਾਨ ‘ਚ ਕਾਰਜਕਾਰੀ ਅਮਰੀਕੀ ਰਾਜਦੂਤ ਰਾਸ ਵਿਲਸਨ ਸਨ | ਡੋਨਹਯੂ ਨੇ ਅਮਰੀਕਾ ਲਈ ਆਖ਼ਰੀ ਨਿਕਾਸੀ ਯਤਨ ਦਾ ਤਾਲਮੇਲ ਕੀਤਾ |

Leave a Reply

Your email address will not be published.