ਅਮਰੀਕਾ ‘ਚ ਯਾਤਰੀਆਂ ਨਾਲ ਭਰੀ ਬੱਸ ‘ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਮੌਤ

Home » Blog » ਅਮਰੀਕਾ ‘ਚ ਯਾਤਰੀਆਂ ਨਾਲ ਭਰੀ ਬੱਸ ‘ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਮੌਤ
ਅਮਰੀਕਾ ‘ਚ ਯਾਤਰੀਆਂ ਨਾਲ ਭਰੀ ਬੱਸ ‘ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, 2 ਦੀ ਮੌਤ

ਵਾਸ਼ਿੰਗਟਨ / ਅਮਰੀਕਾ ਵਿਖੇ ਸਾਨ ਫ੍ਰਾਂਸਿਸਕੋ ਬੇਅ ਏਰੀਆ ਫ੍ਰੀਵੇ ‘ਤੇ 2 ਲੋਕਾਂ ਨੇ ਇਕ ਬੱਸ ‘ਤੇ ਗੋਲੀਬਾਰੀ ਕੀਤੀ।

ਇਸ ਗੋਲੀਬਾਰੀ ਵਿਚ 2 ਔਰਤਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋਏ ਹਨ। ‘ਈਸਟ ਬੇਅ ਟਾਈਮਜ਼’ ਦੀ ਖ਼ਬਰ ਮੁਤਾਬਕ ਬੱਸ ਵਿਚ ਸਵਾਰ ਯਾਤਰੀ ਇਕ ਔਰਤ ਦਾ 21ਵਾਂ ਜਨਮਦਿਨ ਮਨਾ ਰਹੇ ਸਨ। ਇੰਟਰਸਟੇਟ-580 ‘ਤੇ ਦੇਰ ਰਾਤ ਕਰੀਬ 12:20 ‘ਤੇ ਬੱਸ ‘ਤੇ ਹਮਲਾ ਕੀਤਾ ਗਿਆ। ਬੱਸ ਸਾਨ ਫ੍ਰਾਸਿਸਕੋ ਤੋਂ Eਕਲੈਂਡ ਪਰਤ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਗੱਡੀ ‘ਤੇ ਸਵਾਰ ਦੋ ਲੋਕਾਂ ਨੇ ਬੱਸ ‘ਤੇ ਗੋਲੀਬਾਰੀ ਕੀਤੀ। ਬੱਸ ‘ਤੇ ਕਰੀਬ 70 ਗੋਲੀਆਂ ਚਲਾਈਆਂ ਗਈਆਂ। ਕੈਲੀਫੋਰਨੀਆ ਦੇ ਹਾਈਵੇਅ ਗਸ਼ਤੀ ਵਿਭਾਗ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪ੍ਰਤੀਤ ਹੁੰਦੀ ਹੈਕਿ ਗੋਲੀਬਾਰੀ ਕਿਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ। ਵਿਭਾਗ ਔਕਲੈਂਡ ਪੁਲਸ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਲਮੇਡਾ ਕਾਊਂਟੀ ਕੋਰੋਨਰ ਬਿਊਰੋ ਨੇ ਦੱਸਿਆ ਕਿ ਇਕ ਔਰਤ ਦੀ ਬੱਸ ਵਿਚ ਅਤੇ ਇਕ ਹੋਰ ਦੀ ਹਸਪਤਾਲ ਵਿਚ ਮੌਤ ਹੋ ਗਈ। ਘੱਟੋ-ਘੱਟ 5 ਹੋਰ ਔਰਤਾਂ ਜ਼ਖਮੀ ਵੀ ਹੋਈਆਂ ਹਨ, ਜਿਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।

ਅਲਬਾਮਾ ’ਚ ਇੱਕ ਸਰਚ ਵਾਰੰਟ ’ਤੇ ਕਾਰਵਾਈ ਕਰਨ ਗਏ ਪੁਲਸ ਅਧਿਕਾਰੀਆਂ ਉੱਪਰ ਗੋਲੀਬਾਰੀ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਰਮਿੰਘਮ (ਅਲਬਾਮਾ) ’ਚ ਇਸ ਗੋਲੀਬਾਰੀ ਦੌਰਾਨ 4 ਅਧਿਕਾਰੀ ਜ਼ਖਮੀ ਹੋ ਗਏ, ਜਦਕਿ ਜਵਾਬੀ ਕਾਰਵਾਈ ’ਚ ਹਮਲਾਵਰ ਦੀ ਵੀ ਮੌਤ ਹੋ ਗਈ। ਬਰਮਿੰਘਮ ਪੁਲਸ ਵਿਭਾਗ ਦੇ ਅਨੁਸਾਰ ਇਹ ਘਟਨਾ 18ਵੀਂ ਸਟ੍ਰੀਟ ਐੱਸ ਦੇ 1000 ਬਲਾਕ ਵਿਖੇ ਵਾਪਰੀ ਹੈ, ਜਿਥੇ ਅਧਿਕਾਰੀ ਉਸੇ ਦਿਨ ਪਹਿਲਾਂ ਹੋਈ ਕਿਸੇ ਹੋਰ ਗੋਲੀਬਾਰੀ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਅਧਿਕਾਰੀ ਇੱਕ ਇਮਾਰਤ ’ਚ ਸਰਚ ਵਾਰੰਟ ਦੀ ਕਾਰਵਾਈ ਕਰਨ ਜਾ ਰਹੇ ਸਨ, ਜਦੋਂ ਇੱਕ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

Leave a Reply

Your email address will not be published.