ਅਮਰੀਕਾ ‘ਚ ਗੰਭੀਰ ਹੋ ਰਹੀ ਸਮੂਹਿਕ ਕਤਲੇਆਮ ਦੀ ਸਮੱਸਿਆ

Home » Blog » ਅਮਰੀਕਾ ‘ਚ ਗੰਭੀਰ ਹੋ ਰਹੀ ਸਮੂਹਿਕ ਕਤਲੇਆਮ ਦੀ ਸਮੱਸਿਆ
ਅਮਰੀਕਾ ‘ਚ ਗੰਭੀਰ ਹੋ ਰਹੀ ਸਮੂਹਿਕ ਕਤਲੇਆਮ ਦੀ ਸਮੱਸਿਆ

ਸੈਕਰਾਮੈਂਟੋ / ਪਿਛਲੇ ਹਫ਼ਤੇ ਜਾਰਜੀਆ ਦੇ ਮਸਾਜ਼ ਕੇਂਦਰਾਂ ਉਪਰ ਹੋਏ ਹਮਲਿਆਂ ਦੌਰਾਨ ਮਾਰੇ ਗਏ 8 ਵਿਅਕਤੀ ਤੇ ਲੰਘੇ ਸੋਮਵਾਰ ਕੋਲੋਰਾਡੋ ਦੇ ਇਕ ਗਰੌਸਰੀ ਸਟੋਰ ‘ਚ ਹੋਈ ਗੋਲੀਬਾਰੀ ਵਿਚ ਹੋਈਆਂ 10 ਮੌਤਾਂ ਤੋਂ ਅਮਰੀਕਾ ਵਿਚ ਸਮੂਹਿਕ ਕਤਲੇਆਮ ਦੀ ਗੰਭੀਰ ਹੋ ਰਹੀ ਸਮੱਸਿਆ ਦਾ ਪਤਾ ਲੱਗਦਾ ਹੈ ।

ਨਿਰੰਤਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਇਹ ਵੀ ਸੰਕੇਤ ਦਿੰਦੀਆਂ ਹਨ ਕਿ ਇਸ ਸਮੱਸਿਆ ਉਪਰ ਜੇਕਰ ਕਾਰਗਰ ਢੰਗ ਨਾਲ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਹੋਰ ਵਧ ਸਕਦੀਆਂ ਹਨ । 2020 ਵਿਚ 2019 ਦੀ ਤੁਲਨਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਤਕਰੀਬਨ 50 ਫ਼ੀਸਦੀ ਵਾਧਾ ਹੋਇਆ ਹੈ । ‘ਗੰਨ ਵਾਇਲੈਂਸ ਆਰਕੀਵ ਸਟੈਟਿਕਸ’ ਅਨੁਸਾਰ 2019 ‘ਚ ਸਮੂਹਿਕ ਕਤਲੇਆਮ ਦੀਆਂ 417 ਘਟਨਾਵਾਂ ਵਾਪਰੀਆਂ ਸਨ ਜੋ 2020 ਵਿਚ ਵਧ ਕੇ 611 ਹੋ ਗਈਆਂ । ਇਕਲੇ ਜੂਨ 2020 ‘ਚ ਗੋਲੀਬਾਰੀ ਦੀਆਂ 95 ਘਟਨਾਵਾਂ ਵਾਪਰੀਆਂ । 2021 ਵਿਚ 22 ਮਾਰਚ ਤੱਕ ਗੋਲੀਬਾਰੀ ਦੀਆਂ 103 ਘਟਨਾਵਾਂ ਵਾਪਰ ਚੁੱਕੀਆਂ ਹਨ । ਪਿਛਲੇ 4 ਸਾਲਾਂ ਦੀ ਪਹਿਲੀ ਤਿਮਾਹੀ ਨਾਲ ਤੁਲਨਾ ਕਰੀਏ ਤਾਂ ਇਹ 53 ਫ਼ੀਸਦੀ ਜ਼ਿਆਦਾ ਹਨ । 2020 ‘ਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ 513 ਜਾਨਾਂ ਗਈਆਂ ਸਨ ਜੋ 2019 ਦੀ ਤੁਲਨਾ ਵਿਚ 96 ਜ਼ਿਆਦਾ ਹਨ । ਇਕ ਸਮਾਜਿਕ ਸੰਸਥਾ ‘ਐਵਰੀਟਾਊਨ ਫਾਰ ਗੰਨ ਸੇਫਟੀ’ ਜੋ ਗੰਨ ਹਿੰਸਾ ਘਟਾਉਣ ਲਈ ਕੰਮ ਕਰਦੀ ਹੈ, ਦੇ ਡਾਇਰੈਕਟਰ ਸਾਰਾਹ ਬਰਡ ਸ਼ਾਪਰਸ ਦਾ ਕਹਿਣਾ ਹੈ ਕਿ ‘ਹਿੰਸਾ ਕਿਉਂ ਹੋ ਰਹੀ ਹੈ ਇਸ ਨੂੰ ਲੈ ਕੇ ਖੱਬੇ ਤੇ ਸੱਜੇ ਪੱਖੀ ਲੋਕਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਿਧਾਂਤਾਂ ਦੀ ਗੱਲ ਹੈ ਰਹੀ ਹੈ ਪਰੰਤੂ ਇਸ ਬਾਰੇ ਕੁਝ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਪਰ ਇਕ ਗੱਲ ਸਾਫ ਹੈ ਕਿ ਇਹ ਸਾਲ ਬਹੁਤ ਖਤਰਨਾਕ ਹੋਣ ਵਾਲਾ ਹੈ ।’

Leave a Reply

Your email address will not be published.