ਅਮਰੀਕਾ-ਕੈਨੇਡਾ ਸਰਹੱਦ ‘ਤੇ ਮਾਰੇ ਗਏ ਭਾਰਤੀ ਪਰਿਵਾਰ ਦੇ ਮੈਂਬਰਾਂ ਦੀ ਹੋਈ ਸ਼ਨਾਖ਼ਤ

ਵਾਸ਼ਿੰਗਟਨ / ਬੀਤੇ ਦਿਨੀਂ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਦੇ ਸਮੇਂ ਭਿਆਨਕ ਬਰਫ਼ਬਾਰੀ ਵਿਚ ਅਮਰੀਕਾ ਦਾਖਿਲ ਹੁੰਦੇ ਅੱਤ ਦੀ ਠੰਡ ਵਿਚ ਮਾਰੇ ਗਏ ਇਕ ਪਰਿਵਾਰ ਦੇ 4 ਮੈਂਬਰਾਂ ਦੀ ਪਛਾਣ ਗੁਜਰਾਤੀ ਪਰਿਵਾਰ ਦੇ ਵਜੋਂ ਹੋਈ ਹੈ।

ਇਹ ਪਰਿਵਾਰ ਜੋ ‘ਅਮਰੀਕਨ ਡ੍ਰੀਮ’ ਦੀ ਭਾਲ ਵਿੱਚ ਮੌਤ ਦੇ ਮੂੰਹ ਵਿੱਚ ਬਰਫ ਵਿਚ ਜੰਮ ਗਿਆ ਅਤੇ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਉਹਨਾਂ ਦਾ ਭਾਰਤ ਤੋਂ ਪਿਛੋਕੜ ਪਿੰਡ ਡਿੰਗੁਚਾ ਹੈ, ਜੋ ਗੁਜਰਾਤ ਸੂਬੇ ਦੇ ਜਿਲ੍ਹਾ ਗਾਂਧੀਨਗਰ ਵਿਚ ਹੈ।
ਇਹ ਪਟੇਲ ਪਰਿਵਾਰ ਜੋ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦਾਖਿਲ ਹੋਣ ਲਈ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਸੀ, ਮੌਤ ਦੇ ਮੂੰਹ ਵਿੱਚ ਸਦਾ ਲਈ ਚਲਾ ਗਿਆ। ਮਾਰਿਆ ਗਿਆ ਪਰਿਵਾਰ, ਜਿਸ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਸੀ, ਦੀ ਮੌਤ ਕੈਨੇਡਾ ਤੋਂ ਅਮਰੀਕਾ ਦੀ ਸਰਹੱਦ ਪਾਰ ਕਰਦੇ ਸਮੇਂ ਹੋਈ ਸੀ। ਮਾਰੇ ਗਏ ਇਸ ਪਰਿਵਾਰ ਦਾ ਪਿੰਡ ਗੁਜਰਾਤ ਦੇ ਗਾਂਧੀਨਗਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ‘ਤੇ ਸੀ। ਇਸ ਪਿੰਡ ਦੇ 1,800 ਤੋਂ ਵੱਧ ਲੋਕ ਅਮਰੀਕਾ ਵਿੱਚ ਰਹਿੰਦੇ ਹਨ। ਡਿੰਗੁਚਾ ਪਿੰਡ ਵਿੱਚ ਹਰ ਘਰ ਦਾ ਕੋਸਟਕੋ ਕੈਂਡੀ ਅਤੇ ਜਲੇਪੀਨੋ ਵੇਫਰਾਂ ਦਾ ਕਾਰੋਬਾਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਦੀ ਰੂਸ ਨੂੰ ਚਿਤਾਵਨੀ, ਯੂਕਰੇਨ ‘ਚ ਦਾਖਲ ਹੋਣ ‘ਤੇ ਭੁਗਤਣੇ ਪੈਣਗੇ ਗੰਭੀਰ ਨਤੀਜੇਮਾਰੇ ਗਏ ਪਰਿਵਾਰ ਦੀ ਸ਼ਨਾਖ਼ਤ ਜਗਦੀਸ਼ ਪਟੇਲ (35), ਉਸਦੀ ਪਤਨੀ ਵੈਸ਼ਾਲੀ ਪਟੇਲ (33) ਅਤੇ ਉਨ੍ਹਾਂ ਦੇ ਦੋ ਬੱਚਿਆਂ ਵਿਹਾਂਗੀ (12) ਅਤੇ ਮੁੰਡੇ ਧਰਮਿਕ (3) ਵਜੋਂ ਹੋਈ ਹੈ। ਇੰਨਾਂ ਦੀਆਂ ਲਾਸ਼ਾਂ ਸਰਹੱਦ ‘ਤੇ ਬਰਾਮਦ ਕੀਤੀਆਂ ਗਈਆਂ ਜਦੋਂ ਤਾਪਮਾਨ -35 ਡਿਗਰੀ ਸੈਲਸੀਅਸ ‘ਤੇ ਸੀ ਅਤੇ ਕੈਨੇਡਾ ਵਿਚ ਪੈਂਦੀ ਕਠੋਰ ਠੰਡ ਨਾਲ ਹੋਈਆਂ ਇੰਨਾਂ ਮੌਤਾਂ ਨੇ ਪਟੇਲ ਪਰਿਵਾਰ ਲਈ, ਉਨ੍ਹਾਂ ਦਾ ਅਮਰੀਕੀ ਸੁਪਨਾ ਇੱਕ ਡਰਾਉਣਾ ਸੁਪਨਾ ਸਾਬਤ ਹੋਇਆ।

Leave a Reply

Your email address will not be published. Required fields are marked *