ਅਮਰਨਾਥ ਗੁਫ਼ਾ ਦੇ ਕੋਲ ਫਟਿਆ ਬੱਦਲ, ਕਈ ਮੌਤਾਂ

ਅਮਰਨਾਥ ਗੁਫ਼ਾ ਦੇ ਕੋਲ ਫਟਿਆ ਬੱਦਲ, ਕਈ ਮੌਤਾਂ

ਸ਼੍ਰੀ ਨਗਰ’: ਅਮਰਨਾਥ ਗੁਫਾ ਦੇ ਨੇੜੇ ਬੱਦਲ ਫਟ ਗਿਆ ਹੈ। ਇਸ ਹਾਦਸੇ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ।

ਡਿਫੈਂਸ ਹੋਰ ਸਹਿਯੋਗੀ ਏਜੰਸੀਆਂ ਨੂੰ ਬਚਾਅ ਕਾਰਜ ਲਈ ਸਰਗਰਮ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ। ਸ਼ਰਧਾਲੂਆਂ ਦੇ ਕਈ ਟੈਂਪੂਆਂ ਨੂੰ ਨੁਕਸਾਨ ਹੋਣ ਦੀ ਵੀ ਖ਼ਬਰ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਦੋਂ ਇਹ ਘਟਨਾ ਹੋਈ ਉਦੋਂ ਮੌਕੇ ‘ਤੇ ਕਰੀਬ ਬਾਰ੍ਹਾਂ ਹਜ਼ਾਰ ਯਾਤਰੀ ਮੌਜੂਦ ਸਨ। ਫਿਲਹਾਲ ਲਈ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਬਾਲਟਾਲ ਇਲਾਕੇ ਵਿੱਚ ਹੋਈ।ਆਈਜੀਪੀ ਕਸ਼ਮੀਰ ਨੇ ਦੱਸਿਆ ਕਿ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਰਕੇ ਕੁਝ ਲੰਗਰ ਅਤੇ ਟੈਂਟ ਅਚਾਨਕ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। 4 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ, ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਹਨ। ਹਾਲਾਂਕਿ ਮੌਤਾਂ ਦੀ ਗਿਣਤੀ ਵਧਣ ਦਾ ਡਰ ਹੈ। ਪੁਲਿਸ, ਡਿਫੈਂਸ  ਅਤੇ ਸਿਕਿਓਰਿਟੀ ਫੋਰਸ  ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਏਅਰਲਿਫਟ ਕੀਤਾ ਜਾ ਰਿਹਾ ਹੈ। ਸਥਿਤੀ ਕਾਬੂ ਹੇਠ ਹੈ। ਆਈਟੀਬੀਪੀ ਨੇ ਕਿਹਾ ਹੈ ਕਿ ਬਚਾਅ ਟੀਮਾਂ ਕੰਮ ਕਰ ਰਹੀਆਂ ਹਨ।

ਆਈਟੀਬੀਪੀ ਦੀਆਂ ਟੀਮਾਂ ਸਮੇਤ ਹੋਰ ਏਜੰਸੀਆਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ। ਰੈਸਕਿਊ ਆਪ੍ਰੇਸ਼ਨ ਲਈ ਤੁਰੰਤ ਹੈਲੀਕਾਪਟਰ ਵੀ ਰਵਾਨਾ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ, ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਬੱਦਲ ਫਟ ਗਏ। ਬੱਦਲ ਫਟਣ ਤੋਂ ਬਾਅਦ ਸੈਲਾਬ ਸ਼ਰਧਾਲੂਆਂ ਦੇ ਟੈਂਟਾਂ ਵਿੱਚੋਂ ਨਿਕਲਿਆ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਕਰਕੇ ਅਮਰਨਾਥ ਯਾਤਰਾ ਪਿਛਲੇ ਦੋ ਸਾਲਾਂ ਤੋਂ ਮੁਅੱਤਲ ਸੀ। ਇਹ ਯਾਤਰਾ ਇਸ ਸਾਲ 30 ਜੂਨ ਤੋਂ ਸ਼ੁਰੂ ਹੋਈ ਹੈ। 43 ਦਿਨਾਂ ਦੀ ਯਾਤਰਾ 11 ਅਗਸਤ ਨੂੰ ਖਤਮ ਹੋਵੇਗੀ। ਇਸ ਸਾਲ ਦੀ ਯਾਤਰਾ ਵਿੱਚ ਲਗਭਗ ਤਿੰਨ ਲੱਖ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਯਾਤਰਾ ‘ਚ ਹੁਣ ਤੱਕ 65,000 ਤੋਂ ਵੱਧ ਸ਼ਰਧਾਲੂ ਅਮਰਨਾਥ ਗੁਫਾ ‘ਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਮੌਸਮ ਖ਼ਰਾਬ ਹੋਣ ਕਾਰਨ ਯਾਤਰਾ ਨੂੰ 2 ਤੋਂ 3 ਦਿਨ ਵਿਚਾਲੇ ਹੀ ਰੋਕਣਾ ਪਿਆ ਹੈ।

Leave a Reply

Your email address will not be published.