ਅਭਿਮਨਿਊ ਬਣੇ ਸ਼ਤਰੰਜ ਇਤਿਹਾਸ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ

Home » Blog » ਅਭਿਮਨਿਊ ਬਣੇ ਸ਼ਤਰੰਜ ਇਤਿਹਾਸ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ
ਅਭਿਮਨਿਊ ਬਣੇ ਸ਼ਤਰੰਜ ਇਤਿਹਾਸ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ

ਚੇਨਈ- ਬੀਤੇ 19 ਸਾਲ ਤੋਂ ਰੂਸ ਦੇ ਸਰਗੇਈ ਕਰਜਾਕਿਨ ਦਾ ਨਾਮ ਦੁਨੀਆ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ ਦੇ ਰਿਕਾਰਡ ‘ਚ ਸੀ ਪਰ ਹੁਣ ਇਹ ਤਾਜ ਅਭਿਮਨਿਊ ਮਿਸ਼ਰਾ ਨੇ ਹਾਸਲ ਕਰ ਲਿਆ ਹੈ।

ਭਾਰਤੀ ਮੂਲ ਦੇ ਇਸ ਅਮਰੀਕੀ ਬੱਚੇ ਨੇ ਬੁੱਧਵਾਰ ਰਾਤ ਇਹ ਉਪਲੱਬਧੀ ਆਪਣੇ ਨਾਂ ਕੀਤੀ। 12 ਸਾਲ, ਚਾਰ ਮਹੀਨੇ ਅਤੇ 25 ਦਿਨ ਦੀ ਉਮਰ ‘ਚ ਦੁਨੀਆ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ ਬਣਨ ਵਾਲੇ ਅਭਿਮਨਿਊ ਨੇ ਭਾਰਤ ਦੇ ਜੀ. ਐੱਮ. ਲਿਓਨ ਨੂੰ ਹਰਾਇਆ। ਇਸ ਤੋਂ ਪਹਿਲਾਂ ਨਵੰਬਰ 2019 ਵਿਚ ਅਭਿਮਨਿਊ ਨੇ 10 ਸਾਲ 9 ਮਹੀਨੇ ਅਤੇ 3 ਦਿਨ ਦੀ ਉਮਰ ਵਿਚ ਦੁਨੀਆ ਦੇ ਸਭ ਤੋਂ ਨੌਜਵਾਨ ਅੰਤਰਰਾਸ਼ਟਰੀ ਮਾਸਟਰ ਬਣੇ ਸਨ। ਉਨ੍ਹਾਂ ਨੇ ਭਾਰਤ ਦੇ ਆਰ ਪ੍ਰਗਿਆਨੰਦਾ ਦਾ ਵਿਸ਼ਵ ਰਿਕਾਰਡ ਤੋੜਿਆ ਸੀ। ਗ੍ਰੈਂਡ ਮਾਸਟਰ ਪ੍ਰਗਿਆਨੰਦਾ ਨੇ 30 ਮਈ 2016 ਨੂੰ 10 ਸਾਲ 9 ਮਹੀਨੇ ਅਤੇ 20 ਦਿਨ ਦੀ ਉਮਰ ਵਿਚ ਇਹ ਉਪਲੱਬਧੀ ਹਾਸਲ ਕੀਤੀ ਸੀ

Leave a Reply

Your email address will not be published.