ਅਫਗਾਨਿਸਤਾਨ ‘ਚ ਮਾਰਿਆ ਗਿਆ  ਟੀਟੀਪੀ ਦਾ ਕਮਾਂਡਰ  ਉਮਰ ਖਾਲਿਦ

ਅਫਗਾਨਿਸਤਾਨ : ਪਾਕਿਸਤਾਨ ਤਹਿਰੀਕ-ਏ-ਤਾਲਿਬਾਨ (ਟੀਟੀਪੀ)ਦੇ ਸੰਸਥਾਪਕ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਉਰਫ ਅਬਦੁੱਲ ਵਲੀ ਮੁਹੰਮਦ ਦੀ ਬੰਬ ਧਮਾਕੇ ਵਿਚ ਮੌਤ ਹੋ ਗਈ। ਉਹ ਅਫਗਾਨਿਸਤਾਨ ਦੇ ਪਤਿਕਾ ਸੂਬੇ ਵਿਚ ਮੌਜੂਦ ਸੀ। ਧਮਾਕੇ ਸਮੇਂ ਖੁਰਾਸਾਨੀ ਕਾਰ ਵਿਚ ਸਫਰ ਕਰ ਰਿਹਾ ਸੀ। ਕਾਰ ਵਿਚ ਖੁਰਾਸਾਨੀ ਨਾਲ ਟੀਟੀਪੀ  ਦੇ ਦੋ ਹੋਰ ਕਮਾਂਡਰ ਮੁਫਤੀ ਹਸਨ ਤੇ ਹਾਫਿਜ ਦੌਲਤ ਖਾਨ ਵੀ ਸਵਾਰ ਸਨ। ਧਮਾਕੇ ਵਿਚ ਸਾਰੇ ਮਾਰੇ ਗਏ।ਕਾਰ ਵਿਚ ਬਲਾਸਟ ਕਿਵੇਂ ਹੋਇਆ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਅਮਰੀਕਾ ਨੇ ਖੁਰਾਸਾਨੀ ’30 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ। ਬਹੁਤ ਘੱਟ ਉਮਰ ਵਿਚ ਜੇਹਾਦ ਸ਼ੁਰੂ ਕਰਨ ਵਾਲਾ ਖੁਰਾਸਾਨੀ ਕਸ਼ਮੀਰ ਵਿਚ ਵੀ ਐਕਟਿਵ ਰਿਹਾ ਸੀ। ਪਹਿਲਾਂ ਵੀ ਕਈ ਵਾਰ ਉਸ ਦੀਆਂ ਮੌਤ ਦੀਆਂ ਖਬਰਾਂ ਆਈਆਂ ਪਰ ਗਲਤ ਨਿਕਲੀਆਂ। ਇਸ ਵਾਰ ਤਹਿਰੀਕ-ਏ-ਤਾਲਿਬਾਨ ਨੇ ਖੁਰਾਸਾਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸੰਗਠਨ ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਹੈ ਕਿ  ਟੀਟੀਪੀ  ਜਲਦ ਹੀ ਮੌਤ ਬਾਰੇ ਜ਼ਿਆਦਾ ਜਾਣਕਾਰੀ ਦੇਵੇਗਾ।ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਨੇ ਹੁਣ ਤੱਕ ਘਟਨਾ ‘ਤੇ ਬਿਆਨ ਜਾਰੀ ਨਹੀਂ ਕੀਤਾ। ਉਮਰ ਖਾਲਿਦ ਖੁਰਾਸਾਨੀ ‘ਤੇ ਹਮਲਾ ਕਿਸ ਨੇ ਕੀਤਾ, ਇਹ ਅਜੇ ਸਾਫ ਨਹੀਂ ਹੈ।  ਟੀਟੀਪੀ  ‘ਤੇ ਪਾਕਿਸਤਾਨ ਨੇ ਪ੍ਰਤੀਬੰਧ ਲਗਾਇਆ ਹੋਇਆ ਹੈ। ਪਾਕਿਸਤਾਨ ਦੀ ਫੌਜ ਇਸ ਖਿਲਾਫ ਕਈ ਵੱਡੇ ਆਪ੍ਰੇਸ਼ਨ ਕਰ ਚੁੱਕੀ ਹੈ। ਇਸ ਸੰਗਠਨ ਨੇ ਬੀਤੇ ਕੁਝ ਸਾਲ ‘ਚ ਪਾਕਿਸਤਾਨ ਵਿਚ ਕਈ ਵੱਡੇ ਧਮਾਕੇ ਕੀਤੇ ਹਨ। ਪਾਕਿਸਤਾਨ ਵਿਚ ਹਿੰਸਾ ਰੋਕਣ ਲਈ  ਟੀਟੀਪੀ  ਤੇ ਸਰਕਾਰ ਵਿਚ ਕਈ ਦੌਰ ਦੀ ਗੱਲਬਾਤ ਹੋਈ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਗੱਲਬਾਤ ਨੂੰ ਦੁਬਾਰਾ ਪਟੜੀ ‘ਤੇ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ।ਖੁਰਾਸਾਨੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਦਾ ਸਮਰਥਕ ਨਹੀਂ ਸੀ। ਹਾਲਾਂਕਿ ਸੰਗਠਨ ਵੱਲੋਂ ਗੱਲਬਾਤ ਕਰਨ ਵਾਲੇ ਦਲ ਨੂੰ ਉਹ ਹੀ ਲੀਡ ਕਰ ਰਿਹਾ ਸੀ। ਉਮਰ ਖਾਲਿਦ ਖੁਰਾਸਾਨ 2014 ਵਿਚ  ਟੀਟੀਪੀ  ਤੋਂ ਵੱਖ ਹੋ ਗਿਆ ਸੀ। ਇਸ ਦੇ ਬਾਅਦ ਉਸ ਨੇ ਜਮਾਤ-ਉਲ-ਅਹਰਾਰ ਸੰਗਠਨ ਬਣਾਇਆ। ਇਸ ਸੰਗਠਨ ਨੇ ਵੀ ਪਾਕਿਸਤਾਨ ‘ਚ ਕਈ ਵੱਡੇ ਹਮਲੇ ਕੀਤੇ ਹਨ।ਜਮਾਤ-ਉਲ-ਅਹਰਾਰ ਨੇ 2014 ‘ਚ ਵਾਹਗਾ ਸਰਹੱਦ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਜਮਾਤ-ਉਲ-ਅਹਰਾਰ ਨੇ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ, ਜਿਸ ਵਿੱਚ 2015 ਵਿੱਚ ਲਾਹੌਰ ਵਿੱਚ ਦੋ ਧਮਾਕੇ, 2016 ਵਿੱਚ ਲਾਹੌਰ ਵਿੱਚ ਈਸਟਰ ਹਮਲੇ ਅਤੇ 2017 ਵਿੱਚ ਲਾਹੌਰ ਦੇ ਮਾਲ ਰੋਡ ਉੱਤੇ ਪ੍ਰਦਰਸ਼ਨਕਾਰੀਆਂ ਉੱਤੇ ਹੋਏ ਹਮਲੇ ਸ਼ਾਮਲ ਹਨ। 2020 ਵਿੱਚ ਖੁਰਾਸਾਨੀ ਫਿਰ ਟੀਟੀਪੀ ਵਿੱਚ ਸ਼ਾਮਲ ਹੋ ਗਿਆ।

Leave a Reply

Your email address will not be published.