ਅਨਿਲ ਜੋਸ਼ੀ ਸਾਬਕਾ ਵਿਧਾਇਕਾਂ ਤੇ ਹੋਰ ਭਾਜਪਾ ਵਰਕਰਾਂ ਨਾਲ ਅਕਾਲੀ ਦਲ ‘ਚ ਹੋਣਗੇ ਸ਼ਾਮਿਲ

Home » Blog » ਅਨਿਲ ਜੋਸ਼ੀ ਸਾਬਕਾ ਵਿਧਾਇਕਾਂ ਤੇ ਹੋਰ ਭਾਜਪਾ ਵਰਕਰਾਂ ਨਾਲ ਅਕਾਲੀ ਦਲ ‘ਚ ਹੋਣਗੇ ਸ਼ਾਮਿਲ
ਅਨਿਲ ਜੋਸ਼ੀ ਸਾਬਕਾ ਵਿਧਾਇਕਾਂ ਤੇ ਹੋਰ ਭਾਜਪਾ ਵਰਕਰਾਂ ਨਾਲ ਅਕਾਲੀ ਦਲ ‘ਚ ਹੋਣਗੇ ਸ਼ਾਮਿਲ

ਤਰਨ ਤਾਰਨ / ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਦੇ ਹੱਕ ‘ਚ ਡੱਟਣ ਵਾਲੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਭਾਰਤੀ ਜਨਤਾ ਪਾਰਟੀ ਤੋਂ ਬਾਹਰ ਕੀਤੇ ਜਾਣ ਦਾ ਖਮਿਆਜ਼ਾ ਭੁਗਤਣ ਤੋਂ ਬਾਅਦ ਹੁਣ ਉਨ੍ਹਾਂ ਵਲੋਂ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਣ ਦਾ ਫ਼ੈਸਲਾ ਕਰ ਲਿਆ ਹੈ ਅਤੇ 20 ਅਗਸਤ ਨੂੰ ਜੋਸ਼ੀ ਭਾਜਪਾ ਦੇ ਕੁਝ ਸਾਬਕਾ ਵਿਧਾਇਕਾਂ, ਸਾਬਕਾ ਮੇਅਰਾਂ, ਸੀਨੀਅਰ ਆਗੂਆਂ ਤੇ ਹਜ਼ਾਰਾਂ ਭਾਜਪਾ ਵਰਕਰਾਂ ਸਮੇਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਹੈੱਡਕੁਆਰਟਰ ਵਿਖੇ ਅਕਾਲੀ ਦਲ ਦਾ ਪੱਲਾ ਫੜ ਰਹੇ ਹਨ |

ਤਰਨ ਤਾਰਨ ਦੇ ਜੰਮਪਾਲ ਅਨਿਲ ਜੋਸ਼ੀ ਨੇ ‘ਅਜੀਤ’ ਉਪ-ਦਫ਼ਤਰ ਤਰਨ ਤਾਰਨ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਹਰ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਹੀ ਸ਼ੁਰੂ ਕੀਤਾ ਹੈ ਅਤੇ ਉਹ ਅੱਜ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਨਤਮਸਤਕ ਹੋ ਕੇ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਲਈ ਗੁਰੂ ਸਾਹਿਬ ਦਾ Eਟ ਆਸਰਾ ਲੈਣ ਲਈ ਪਹੁੰਚੇ ਹਨ | ਉਨ੍ਹਾਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੀਆਂ ਪਾਰਟੀਆਂ ਦੇ ਫ਼ੈਸਲੇ ਦਿੱਲੀ ਤੋਂ ਹੁੰਦੇ ਹੋਣ ਉਹ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ | ਅਨਿਲ ਜੋਸ਼ੀ ਨੇ ਸਪੱਸ਼ਟ ਕੀਤਾ ਕਿ ਉਹ ਹਲਕਾ ਉੱਤਰੀ ਅੰਮ੍ਤਿਸਰ ਤੋਂ ਹੀ ਚੋਣ ਲੜਨਗੇ ਕਿਉਂਕਿ ਉਥੋਂ ਦੇ ਲੋਕ ਉਸ ਦੇ ਪਰਿਵਾਰ ਦੇ ਮੈਂਬਰ ਹਨ ਅਤੇ ਤਰਨ ਤਾਰਨ ਦੇ ਵਾਸੀਆਂ ਅਤੇ ਉਨ੍ਹਾਂ ਦੇ ਸਨੇਹੀਆਂ ਨੇ ਉਨ੍ਹਾਂ ਦੀ ਜਿੱਤ ਵਿਚ ਹਰ ਵਾਰ ਅਹਿਮ ਯੋਗਦਾਨ ਪਾਇਆ ਹੈ | ਤਰਨ ਤਾਰਨ ‘ਚ ਰੱਖੇ ਸਮਾਗਮ ਵਿਚ ਵੱਡੀ ਪੱਧਰ ‘ਤੇ ਉਨ੍ਹਾਂ ਦੇ ਸਮਰਥਕ ਸ਼ਾਮਿਲ ਹੋਏ | ਸਮਾਗਮ ‘ਚ ਭਾਜਪਾ ਦੇ ਕਈ ਆਗੂ, ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ ਜੋ ਪਿਛਲੇ ਲੰਮੇ ਸਮੇਂ ਦੌਰਾਨ ਜੋਸ਼ੀ ਨਾਲ ਜੁੜੇ ਆ ਰਹੇ ਹਨ |

Leave a Reply

Your email address will not be published.