ਅਧੀਰ ਰੰਜਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਮੁਆਫੀ ਮੰਗੀ

ਅਧੀਰ ਰੰਜਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਮੁਆਫੀ ਮੰਗੀ

ਨਵੀਂ ਦਿੱਲੀ, 29 ਜੁਲਾਈ

ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਮੁਆਫੀ ਮੰਗੀ ਹੈ। ਉਨ੍ਹਾਂ ਪੱਤਰ ਵਿਚ ਆਪਣੇ ਸ਼ਬਦ ਵਾਪਸ ਲੈਣ ਬਾਰੇ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਰਾਸ਼ਟਰਪਤੀ ਬਾਰੇ ਸ਼ਬਦ ਗਲਤੀ ਨਾਲ ਮੂੰਹੋਂ ਨਿਕਲ ਗਿਆ ਸੀ ਜਿਸ ਲਈ ਉਹ ਅਫਸੋਸ ਜ਼ਾਹਰ ਕਰਦੇ ਹਨ। ਦੱਸਣਯੋਗ ਹੈ ਕਿ ਅਧੀਰ ਰੰਜਨ ਨੇ ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੂੰ ਰਾਸ਼ਟਰਪਤਨੀ ਕਹਿ ਦਿੱਤਾ ਸੀ ਜਿਸ ਕਾਰਨ ਭਾਜਪਾ ਨੇ ਵਿਰੋਧ ਜਤਾਇਆ ਸੀ।

Leave a Reply

Your email address will not be published.