ਅਜਿਹੇ ਖਤਰਨਾਕ ਐਪਸ, ਜੋ ਤੁਹਾਡੇ ਬੈਂਕ ਖਾਤੇ ਨੂੰ ਕਰ ਸਕਦੈ ਖਾਲੀ

ਅੱਜ ਦੇ ਸਮੇਂ ਵਿੱਚ ਇੰਟਰਨੈੱਟ ਸਾਡੇ ਜੀਵਨ ਦਾ ਅਹਿਮ ਹਿੱਸਾ ਹੈ। ਇੰਟਰਨੈੱਟ ਤੋਂ ਬਿਨਾਂ ਅਸੀਂ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ।

ਇੰਟਰਨੈੱਟ ਜ਼ਰੀਏ ਅਸੀਂ ਆਪਣੇ ਰੋਜ਼ਾਨਾ ਜੀਵਨ ਨਾਲ ਜੁੜੇ ਬਹੁਤ ਸਾਰੇ ਕੰਮ ਘਰ ਬੈਠੇ ਹੀ ਕਰ ਸਕਦੇ ਹਾਂ। ਕੋਰੋਨਾ-ਕਾਲ ਦੌਰਾਨ ਇਸਦੀ ਵਰਤੋਂ ਹੋਰ ਵੀ ਵਧੇਰੇ ਵਧ ਗਈ ਹੈ। ਪਰ ਇਸ ਦੀਆਂ ਅਨੇਕ ਸਹੂਲਤਾਂ ਦੇ ਨਾਲ-ਨਾਲ ਧੋਖਾਧੜੀ ਦੇ ਮਾਮਲਿਆਂ ਵੀ ਰਫ਼ਤਾਰ ਵੀ ਵਧੀ ਹੈ। ਅੱਜ ਦੇ ਸਮੇਂ ਵਿੱਚ ਸਾਈਬਰ ਕ੍ਰਾਈਮ ਬਹੁਤ ਵਧ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇੰਟਰਨੈੱਟ ਰਾਹੀਂ ਅਪਰਾਧੀ ਮੀਲਾਂ ਦੂਰ ਬੈਠ ਕੇ ਵੀ ਤੁਹਾਡੇ ਪੈਸੇ ਹੜੱਪ ਸਕਦਾ ਹੈ। ਇਸ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਕਈ ਅਜਿਹੀਆਂ ਐਪਲੀਕੇਸ਼ਨਾਂ ਆਈਆਂ ਹਨ ਜੋ ਇੱਕ ਕਲਿੱਕ ਵਿੱਚ ਤੁਹਾਡਾ ਸਾਰਾ ਨਿੱਜੀ ਜਾਣਕਾਰੀ ਜਾਂ ਬੈਂਕ ਖਾਤੇ ਵਿੱਚ ਰੱਖੇ ਪੈਸੇ ਚੋਰੀ ਕਰ ਲੈਂਦੀਆਂ ਹਨ।

ਜ਼ਿਕਰਯੋਗ ਹੈ ਕਿ ਗੂਗਲ ਪਲੇ ਸਟੋਰ ‘ਤੇ ਇਕ ਖਤਰਨਾਕ ਐਪ ਦੀ ਪਛਾਣ ਕੀਤੀ ਗਈ ਹੈ। ਜੇਕਰ ਤੁਸੀਂ ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਹੈ, ਤਾਂ ਤੁਰੰਤ ਇਸ ਐਪ ਨੂੰ ਫੋਨ ਤੋਂ ਡਿਲੀਟ ਕਰ ਦਿਓ, ਨਹੀਂ ਤਾਂ ਇਹ ਤੁਹਾਡੇ ਔਨਲਾਈਨ ਬੈਂਕਿੰਗ ਸਿਸਟਮ ਨੂੰ ਟਰੈਕ ਕਰ ਸਕਦਾ ਹੈ ਅਤੇ ਤੁਹਾਡਾ ਬੈਂਕ ਖਾਤਾ ਖਾਲੀ ਕਰ ਸਕਦਾ ਹੈ।

ਧੋਖਾਧੜੀ ਵਾਲੇ ਐਪਸ

ਥਰੇਟ ਫੈਬਰਿਕ ਨੇ ਐਂਡਰਾਇਡ ਫੋਨਾਂ ਵਿੱਚ ਬੈਕਿੰਗ ਟਰੋਜਨ ਐਕਸਕੀਨੋਮੋਰਫ ਐਪ ਨੂੰ ਟਰੈਕ ਕੀਤਾ ਹੈ। ਇਹ ਇੱਕ ਐਂਡਰਾਇਡ ਮਾਲਵੇਅਰ ਹੈ, ਜੋ ਬੈਂਕਿੰਗ ਧੋਖਾਧੜੀ ਕਰਦਾ ਹੈ। ਇਹ ਯੂਜ਼ਰਸ ਦਾ ਡਾਟਾ ਚੋਰੀ ਕਰਦਾ ਹੈ। ਐਕਸਕੀਨੋਮੋਰਫ ਤੁਹਾਡੇ ਸਮਾਰਟਫ਼ੋਨ ਵਿੱਚ ਡਾਉਨਲੋਡ ਹੋਣ ਤੋਂ ਬਾਅਦ, ਤੁਹਾਡੇ ਫ਼ੋਨ ਅਤੇ ਮਾਨੀਟਰ ‘ਤੇ ਹਰ ਗਤੀਵਿਧੀ ਨੂੰ ਟਰੈਕ ਕਰਦਾ ਹੈ। ਜਦੋਂ ਤੁਸੀਂ ਔਨਲਾਈਨ ਲੈਣ-ਦੇਣ ਲਈ ਐਪ ਜਾਂ ਵੈੱਬਸਾਈਟ ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੇ ਲੈਣ-ਦੇਣ ਦਾ ਜਾਅਲੀ ਇੰਟਰਫੇਸ ਬਣਾਉਂਦਾ ਹੈ। ਇਸ ਨਾਲ ਵਰਤੋਂਕਾਰ ਬੈਂਕਿੰਗ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਇਕੱਲਾ ਐਪ ਨਹੀਂ ਹੈ, ਅਜਿਹੇ ਕਈ ਐਪਸ ਹਨ ਜੋ ਯੂਜ਼ਰਸ ਨੂੰ ਧੋਖਾ ਦੇਣ ਦਾ ਕੰਮ ਕਰ ਰਹੇ ਹਨ। ਇਸ ਤਰ੍ਹਾਂ ਟੀਬੋਟ ਨਾਮ ਦੀ ਐਪ ਦੁਆਰਾ ਜਾਰੀ ਕੀਤਾ ਗਿਆ ਟਰੋਜਨ ਮਾਲਵੇਅਰ ਸਾਹਮਣੇ ਆਇਆ ਹੈ। ਟਰੋਜਨ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਅਤੇ ਸੰਦੇਸ਼ਾਂ ਨੂੰ ਚੋਰੀ ਕਰਨ ਲਈ ਤਿਆਰ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿਰ ਇੱਕ ਵਾਰ ਇੰਸਟਾਲ ਹੋਣ ਤੋਂ ਬਾਅਦ, ਟਰੋਜਨ ਸਮਾਰਟਫੋਨ ਦੀ ਸਕਰੀਨ ਨੂੰ ਕੰਟਰੋਲ ਕਰਨ ਲਈ ਅਨੁਮਤੀ ਦੀ ਬੇਨਤੀ ਕਰਦਾ ਹੈ। ਅਨੁਮਤੀ ਮਿਲ ਜਾਣ ਤੋਂ ਬਾਅਦ, ਇਹ ਤੁਹਾਡੀ ਸਾਰੀ ਨਿੱਜੀ ਜਾਣਕਾਰੀ ਚੋਰੀ ਕਰ ਸਕਦਾ ਹੈ। ਜੇਕਰ ਤੁਹਾਡੇ ਕੋਲ ਇਹ ਐਪਸ ਹਨ ਤਾਂ ਉਹਨਾਂ ਨੂੰ ਤੁਰੰਤ ਹਟਾ ਦਿਓ ਅਤੇ ਕਦੇ ਵੀ ਅਜਿਹੀ ਕੋਈ ਐਪ ਇੰਸਟਾਲ ਨਾ ਕਰੋ।

Leave a Reply

Your email address will not be published. Required fields are marked *