ਅਚਾਨਕ ਵਿਗੜੀ ਰਾਮ ਰਹੀਮ ਦੀ ਸਿਹਤ, ਪੀਜੀਆਈ ਵਿਚ ਦਾਖ਼ਲ

Home » Blog » ਅਚਾਨਕ ਵਿਗੜੀ ਰਾਮ ਰਹੀਮ ਦੀ ਸਿਹਤ, ਪੀਜੀਆਈ ਵਿਚ ਦਾਖ਼ਲ
ਅਚਾਨਕ ਵਿਗੜੀ ਰਾਮ ਰਹੀਮ ਦੀ ਸਿਹਤ, ਪੀਜੀਆਈ ਵਿਚ ਦਾਖ਼ਲ

ਰੋਹਤਕ : ਸਾਧਵੀ ਬਲਾਤਕਾਰ ਅਤੇ ਪੱਤਰਕਾਰ ਕਤਲ ਕਾਂਡ ਲਈ ਦੋਸ਼ੀ ਠਹਿਰਾਇਆ ਗਿਆ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬੁਧਵਾਰ ਸ਼ਾਮ ਅਚਾਨਕ ਬੀ.ਪੀ. ਘਟਣ ਕਾਰਨ ਸਿਹਤ ਵਿਗੜ ਗਈ ਜਿਸ ਨੂੰ ਬਾਦਅ ਵਿਚ ਪੀਜੀਆਈ ਦਾਖ਼ਲ ਕਰਾਇਆ ਗਿਆ।

ਡਾਕਟਰਾਂ ਨੇ ਜੇਲ ਹਸਪਤਾਲ ਵਿਚ ਜਾਂਚ ਕੀਤੀ, ਪਰ ਹਾਲਤ ਵਿਚ ਸੁਧਾਰ ਨਾ ਹੋਣ ਕਾਰਨ ਪੀਜੀਆਈਐਮਐਸ ਦੀ ਇਕ ਟੀਮ ਨੂੰ ਜੇਲ ਭੇਜਿਆ ਗਿਆ। ਬਾਅਦ ਵਿਚ ਉਸ ਨੂੰ ਪੀਜੀਆਈ ਵਿਚ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ। ਪੀਜੀਆਈ ਵਿਖੇ ਇਕ ਸੁਰੱਖਿਆ ਘੇਰਾ ਬਣਾਇਆ ਗਿਆ ਅਤੇ ਜੇਲ ਤੋਂ ਸਖ਼ਤ ਸੁਰੱਖਿਆ ਦੇ ਵਿਚਕਾਰ ਸ਼ਾਮ ਨੂੰ 6.10 ਵਜੇ ਐਂਬੂਲੈਂਸ ਵਿਚ ਲਿਆਂਦਾ ਗਿਆ। ਫਿਲਹਾਲ ਰਾਮ ਰਹੀਮ ਨੂੰ ਵਾਰਡ ਨੰਬਰ ਸੱਤ ਵਿਚ ਰਖਿਆ ਗਿਆ ਹੈ ਜਿਥੇ ਚਾਰ ਡਾਕਟਰਾਂ ਦੀ ਟੀਮ ਉਸ ਦਾ ਇਲਾਜ ਵਿਚ ਲੱਗੀ ਹੋਈ ਹੈ।

Leave a Reply

Your email address will not be published.