ਅਗਨੀਪਥ ਸਕੀਮ ਖਿਲਾਫ ਪ੍ਰਸਤਾਵ ਲਿਆਏਗੀ ‘ਆਪ’ ਸਰਕਾਰ

ਅਗਨੀਪਥ ਸਕੀਮ ਖਿਲਾਫ ਪ੍ਰਸਤਾਵ ਲਿਆਏਗੀ ‘ਆਪ’ ਸਰਕਾਰ

ਚੰਡੀਗੜ੍ਹ :ਕੇਂਦਰ ਦੀ ਅਗਨੀਪਥ ਸਕੀਮ ਖਿਲਾਫ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਵਿਚ ਪ੍ਰਸਤਾਵ ਲਿਆਏਗੀ। 

ਵਿਧਾਨ ਸਭਾ ਵਿਚ ਇਸ ਸਕੀਮ ਨਾਲ ਜੁੜੀਆਂ ਗੱਲਾਂ ਰੱਖੀਆਂ ਜਾਣਗੀਆਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮਾਮਲੇ ਵਿਚ ਉਹ ਨੌਜਵਾਨਾਂ ਦੇ ਨਾਲ ਖੜ੍ਹੇ ਹਨ। ਇਸ ਵਿਚ ਨਾ ਕੋਈ ਸਮਝੌਤਾ ਕੀਤਾ ਜਾਵੇਗਾ ਤੇ ਨਾ ਹੀ ਕੋਈ ਸਿਆਸਤ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਨੂੰ ਲੈ ਕੇ ਵੀ ਪੰਜਾਬ ਸਰਕਾਰ ਪ੍ਰਸਾਤਵ ਪਾਸ ਕਰ ਚੁੱਕੀ ਹੈ। ਅਗਨੀਪਥ ਸਕੀਮ ਦਾ ਮੁੱਖ ਮੰਤਰੀ ਮਾਨ ਲਗਾਤਾਰ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੁਣ ਫੌਜ ਵੀ ਕਿਰਾਏ ਤੇ ਕਾਂਟ੍ਰੈਕਟ ‘ਤੇ ਦੇ ਰਹੀ ਹੈ। ਮਾਨ ਨੇ ਕਿਹਾ ਕਿ ਇਸ ਸਕੀਮ ਨਾਲ ਫੌਜੀਆਂ ਦੇ ਲੜਨ ਦੀ ਸਮਰੱਥਾ ਕਮਜ਼ੋਰ ਹੋਵੇਗੀ।ਸਿਰਫ 4 ਸਾਲ ਵਿਚ ਉਨ੍ਹਾਂ ਕੋਲ ਜੰਗ ਵਿਚ ਦੁਸ਼ਮਣ ਨਾਲ ਲੜਨ ਦਾ ਤਜਰਬਾ ਨਹੀਂ ਹੋਵੇਗਾ। ਇਹ ਸਕੀਮ 4 ਸਾਲ ਬਾਅਦ ਫੌਜ ਤੋਂ ਆਏ ਨੌਜਵਾਨਾਂ ਨੂੰ ਬੇਰੋਜ਼ਗਾਰ ਬਣਾ ਦੇਵੇਗੀ। ਉਨ੍ਹਾਂ ਦਾ ਭਵਿੱਖ ਅਸੁਰੱਖਿਅਤ ਹੋ ਜਾਵੇਗਾ। ਇਹ ਸਕੀਮ ਨੌਜਵਾਨਾਂ ਦੀ ਬੇਰੋਜ਼ਗਾਰੀ ਤੇ ਗਰੀਬੀ ਦੇ ਬੁਰੇ ਦੌਰ ‘ਚ ਧਕੇਲ ਦੇਵੇਗੀ। ਜੋ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਲਈ ਖਤਰਨਾਕ ਸਾਬਤ ਹੋਵੇਗੀ।

 ਕੇਂਦਰ ਦੀ ਅਗਨੀਪਥ ਸਕੀਮ ਦੇ ਵਿਰੋਧ ਵਿਚ ਪਹਿਲਾਂ ਪੰਜਾਬ ਦੇ ਸੰਗਰੂਰ ਵਿਚ ਪ੍ਰਦਰਸ਼ਨ ਹੋਇਆ। ਇਸ ਦੇ ਬਾਅਦ ਕੱਲ ਨੌਜਵਾਨਾਂ ਨੇ ਜਲੰਧਰ ‘ਚ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਲੁਧਿਆਣਾ ਵਿਚ ਵੀ ਰੇਲਵੇ ਸਟੇਸ਼ਨ ਤੇ ਹਮਲਾ ਕਰ ਦਿੱਤਾ ਗਿਆ। ਉਥੇ ਕਾਫੀ ਭੰਨ ਤੋੜ ਹੋਈ। ਪੁਲਿਸ ਇਸ ਨੂੰ ਸਾਜ਼ਿਸ਼ ਕਰਾਰ ਦੇ ਰਹੀ ਹੈ। ਗੌਰਤਲਬ ਹੈ ਕਿ ਅਗਨੀਪਥ ਸਕੀਮ ਲਈ ਅਗਨੀਵੀਰ ਭਰਤੀ ਕਰ ਰਹੀ ਹੈ। ਸਾਢੇ 17 ਸਾਲ ਤੋਂ 23 ਸਾਲ ਤੱਕ ਨੌਜਵਾਨਾਂ ਨੂੰ ਇਸ ਵਿਚ ਭਰਤੀ ਕੀਤਾ ਜਾਵੇਗਾ। 4 ਸਾਲ ਬਾਅਦ ਉਨ੍ਹਾਂ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਕਮੁਸ਼ਤ ਰਕਮ ਮਿਲੇਗੀ। ਹਾਲਾਂਕਿ ਪੈਨਸ਼ਨ ਤੇ ਕੰਟੀਨ ਵਰਗੀਆਂ ਸਹੂਲਤਾਂ ਨਹੀਂ ਮਿਲਣਗੀਆਂ। ਸਿਰਫ 25 ਫੀਸਦੀ ਨੂੰ ਅੱਗੇ ਫੌਜ ਲਈ ਰੈਗੂਲਰ ਕੀਤਾ ਜਾਵੇਗਾ। ਨੌਜਵਾਨ ਇਸ ਦਾ ਵਿਰੋਧ ਕਰ ਰਹੇ ਹਨ।

Leave a Reply

Your email address will not be published.