ਅਕਸ਼ੈ ਕੁਮਾਰ ਨੇ ਪਾਨ-ਮਸਾਲਾ ਬ੍ਰਾਂਡ ਦਾ ਵਿਗਿਆਪਨ ਕਰਨ ‘ਤੇ ਮੰਗੀ ਮਾਫੀ

ਅਕਸ਼ੈ ਕੁਮਾਰ ਨੇ ਪਾਨ-ਮਸਾਲਾ ਬ੍ਰਾਂਡ ਦਾ ਵਿਗਿਆਪਨ ਕਰਨ ‘ਤੇ ਮੰਗੀ ਮਾਫੀ

ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪਿਛਲੇ ਦਿਨੀਂ ਇਕ ਇਸ਼ਤਿਹਾਰ ਕਾਰਨ ਟ੍ਰੋਲਸ ਦੇ ਨਿਸ਼ਾਨੇ ‘ਤੇ ਆ ਗਏ ਹਨ।

ਅਕਸ਼ੈ ਕੁਮਾਰ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਨਾਲ ਪਾਨ ਮਸਾਲਾ ਦੇ ਵਿਗਿਆਪਨ ਕਰਕੇ ਲੋਕਾਂ ਦੇ ਨਿਸ਼ਾਨੇ ‘ਤੇ ਆਏ ਸਨ।ਅਦਾਕਾਰ ਦੇ ਪ੍ਰਸ਼ੰਸਕਾਂ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ਤੋਂ ਬਾਅਦ ਹੁਣ ਅਦਾਕਾਰ ਨੇ ਤੰਬਾਕੂ ਬ੍ਰਾਂਡ ਦੀ ਮਸ਼ਹੂਰੀ ਲਈ ਮੁਆਫੀ ਮੰਗ ਲਈ ਹੈ। ਆਲੋਚਕਾਂ ਦੇ ਨਿਸ਼ਾਨੇ ‘ਤੇ ਆਉਣ ਤੋਂ ਬਾਅਦ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਮੁਆਫੀ ਮੰਗੀ ਹੈ। ਅਕਸ਼ੈ ਕੁਮਾਰ ਅਕਸਰ ਇਹ ਕਹਿੰਦੇ ਹੋਏ ਪਾਏ ਗਏ ਹਨ ਕਿ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ। ਉਹ ਨਾ ਤਾਂ ਸ਼ਰਾਬ ਪੀਂਦਾ ਹੈ, ਨਾ ਸਿਗਰਟ ਅਤੇ ਨਾ ਹੀ ਕੋਈ ਹੋਰ ਨਸ਼ਾ। ਅਕਸ਼ੇ ਅਕਸਰ ਪ੍ਰਸ਼ੰਸਕਾਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਦੀ ਸਲਾਹ ਦਿੰਦੇ ਰਹਿੰਦੇ ਹਨ। ਅਜਿਹੇ ‘ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦੇ ਹੋਏ ਪਾਨ ਮਸਾਲਾ ਦੇ ਵਿਗਿਆਪਨ ਤੋਂ ਹੱਥ ਪਿੱਛੇ ਖਿੱਚ ਲਏ ਹਨ। ਆਪਣੀ ਪੋਸਟ ਵਿੱਚ, ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਇਸ ਇਸ਼ਤਿਹਾਰ ਦੇ ਬ੍ਰਾਂਡ ਅੰਬੈਸਡਰ ਨਹੀਂ ਹਨ।

ਅਕਸ਼ੈ ਕੁਮਾਰ ਨੇ ਲਿਖਿਆ- ਮੈਂ ਤੁਹਾਡੇ ਸਾਰਿਆਂ, ਮੇਰੇ ਸ਼ੁਭਚਿੰਤਕਾਂ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਪਿਛਲੇ ਕੁਝ ਦਿਨਾਂ ਵਿੱਚ ਤੁਹਾਡੇ ਜਵਾਬਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ।ਹਾਲਾਂਕਿ, ਮੈਂ ਕਦੇ ਤੰਬਾਕੂ ਦਾ ਪ੍ਰਚਾਰ ਨਹੀਂ ਕੀਤਾ ਅਤੇ ਨਾ ਹੀ ਕਰਾਂਗਾ। ਵਿਮਲ ਇਲੈਚੀ ਦੇ ਨਾਲ ਤੁਹਾਡੀ ਸਾਂਝ ‘ਤੇ ਤੁਹਾਡੀ ਜੋ ਵੀ ਪ੍ਰਤੀਕਿਰਿਆ ਹੈ, ਮੈਂ ਤੁਹਾਡੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ। ਅਕਸ਼ੇ ਕੁਮਾਰ ਨੇ ਅੱਗੇ ਲਿਖਿਆ- ‘ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ਼ਤਿਹਾਰ ਤੋਂ ਪ੍ਰਾਪਤ ਫੀਸ ਨੂੰ ਇੱਕ ਚੰਗੇ ਕੰਮ ਲਈ ਵਰਤਾਂਗਾ। ਜਦੋਂ ਤੱਕ ਇਕਰਾਰਨਾਮੇ ਦੀ ਕਾਨੂੰਨੀ ਮਿਆਦ ਪੂਰੀ ਨਹੀਂ ਹੋ ਜਾਂਦੀ, ਐਡ ਨੂੰ ਪ੍ਰਸਾਰਿਤ ਕੀਤਾ ਜਾ ਸਕਦਾ ਹੈ। ਪਰ, ਮੈਂ ਵਾਅਦਾ ਕਰਦਾ ਹਾਂ ਕਿ ਭਵਿੱਖ ਵਿੱਚ ਮੈਂ ਆਪਣੇ ਫੈਸਲੇ ਪ੍ਰਤੀ ਸਾਵਧਾਨ ਰਹਾਂਗਾ। ਬਦਲੇ ਵਿੱਚ, ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਅਸੀਸਾਂ ਦੀ ਮੰਗ ਕਰਾਂਗਾ। ਕੁਝ ਦਿਨ ਪਹਿਲਾਂ ਅਕਸ਼ੇ ਕੁਮਾਰ ਦਾ ਇੱਕ ਐਡ ਰਿਲੀਜ਼ ਹੋਇਆ ਸੀ। ਜਿਸ ‘ਚ ਉਹ ਅਜੇ ਦੇਵਗਨ ਅਤੇ ਸ਼ਾਹਰੁਖ ਖਾਨ ਨਾਲ ਪਾਨ ਮਸਾਲਾ ਦੇ ਵਿਗਿਆਪਨ ‘ਚ ਨਜ਼ਰ ਆਏ ਸੀ। ਜਿਸ ਤੋਂ ਬਾਅਦ ਅਦਾਕਾਰ ਦੇ ਪ੍ਰਸ਼ੰਸਕਾਂ ਨੇ ਇਸ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਸੋਸ਼ਲ ਮੀਡੀਆ ‘ਤੇ ਯੂਜ਼ਰਸ ਦੇ ਨਿਸ਼ਾਨੇ ‘ਤੇ ਆਉਣ ਤੋਂ ਬਾਅਦ ਅਤੇ ਪ੍ਰਸ਼ੰਸਕਾਂ ਦੀ ਨਿਰਾਸ਼ਾ ਨੂੰ ਦੇਖਦੇ ਹੋਏ ਹੁਣ ਅਦਾਕਾਰ ਨੇ ਇਸ ਵਿਗਿਆਪਨ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ।

Leave a Reply

Your email address will not be published.